Breaking News
Home / ਕੈਨੇਡਾ / Front / ਗਾਜ਼ਾ ਸਿਟੀ ਹਸਪਤਾਲ ’ਤੇ ਰਾਕੇਟ ਹਮਲਾ – 500 ਵਿਅਕਤੀਆਂ ਦੀ ਮੌਤ

ਗਾਜ਼ਾ ਸਿਟੀ ਹਸਪਤਾਲ ’ਤੇ ਰਾਕੇਟ ਹਮਲਾ – 500 ਵਿਅਕਤੀਆਂ ਦੀ ਮੌਤ

ਗਾਜ਼ਾ ਸਿਟੀ ਹਸਪਤਾਲ ’ਤੇ ਰਾਕੇਟ ਹਮਲਾ – 500 ਵਿਅਕਤੀਆਂ ਦੀ ਮੌਤ

ਹਮਾਸ ਅਤੇ ਇਜ਼ਰਾਈਲ ਨੇ ਇਕ-ਦੂਜੇ ’ਤੇ ਲਗਾਏ ਆਰੋਪ

ਨਵੀਂ ਦਿੱਲੀ/ਬਿਊਰੋ ਨਿਊਜ਼

ਇਜਰਾਈਲ ਅਤੇ ਦਹਿਸ਼ਤੀ ਸੰਗਠਨ ਹਮਾਸ ਵਿਚਾਲੇ ਜੰਗ ਦੌਰਾਨ ਮੰਗਲਵਾਰ ਦੇਰ ਰਾਤ ਸਮੇਂ ਸਭ ਤੋਂ ਵੱਡੇ ਹਮਲੇ ਦੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗਾਜਾ ਸਿਟੀ ਦੇ ਅਹਲੀ ਅਰਬ ਸਿਟੀ ਹਸਪਤਾਲ ’ਤੇ ਰਾਕੇਟ ਹਮਲੇ ਦੌਰਾਨ 500 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਗੱਲ ਕਹੀ ਗਈ ਹੈ। ਹਮਾਸ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਇਜ਼ਰਾਈਲ ਨੇ ਕੀਤਾ ਹੈ। ਉਧਰ ਦੂਜੇ ਪਾਸੇ ਇਜ਼ਰਾਈਲ ਨੇ ਕਿਹਾ ਹੈ ਕਿ ਹਸਪਤਾਲ ’ਤੇ ਹੋਏ ਹਮਲੇ ਵਿਚ ਉਨ੍ਹਾਂ ਦਾ ਹੱਥ ਨਹੀਂ ਹੈ। ਇਜ਼ਰਾਈਲ ਦਾ ਕਹਿਣਾ ਹੈ ਕਿ ਫਲਸਤੀਨੀ ਲੜਾਕੇ ਹੀ ਹਸਪਤਾਲ ਦੇ ਨੇੜੇ ਹਮਲਾ ਕਰ ਰਹੇ ਸਨ, ਉਨ੍ਹਾਂ ਵਿਚੋਂ ਹੀ ਇਕ ਰਾਕੇਟ ਦਿਸ਼ਾ ਤੋਂ ਭਟਕ ਕੇ ਹਸਪਤਾਲ ’ਤੇ ਡਿੱਗ ਗਿਆ। ਇਸੇ ਦੌਰਾਨ ਸੰਯਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਗਾਜ਼ਾ ਦੇ ਹਸਪਤਾਲ ’ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਇਸ ਦੇ ਚੱਲਦਿਆਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਗਾਜ਼ਾ ਦੇ ਹਸਪਤਾਲ ’ਚ ਹੋਏ ਧਮਾਕੇ ਤੋਂ ਬਾਅਦ ਜੌਰਡਨ ਦਾ ਆਪਣਾ ਦੌਰਾ ਮੁਲਤਵੀ ਕਰ ਦਿੱਤਾ ਹੈ। ਬਾਈਡਨ ਨੇ ਇਜ਼ਰਾਈਲ ਦਾ ਦੌਰਾ ਕਰਨ ਤੋਂ ਬਾਅਦ ਜੌਰਡਨ ਦੀ ਯਾਤਰਾ ਕਰਨੀ ਸੀ।

Check Also

ਮਾਈਕਰੋਸਾਫਟ ਦੇ ਸਰਵਰ ’ਚ ਆਈ ਤਕਨੀਕੀ ਖਰਾਬੀ

ਭਾਰਤ ਸਮੇਤ ਦੁਨੀਆ ਭਰ ’ਚ ਹਵਾਈ ਉਡਾਣਾਂ ਹੋਈਆਂ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ ਨਿਊਜ਼ : ਮਾਈਕਰੋਸਾਫਟ ਕਾਰਪ …