ਹਿਮਾਚਲ ਦੇ ਕਾਂਗੜਾ ਨਾਲ ਸਬੰਧਤ ਸੀ ਮ੍ਰਿਤਕਾ ਸੁਰਭੀ
ਹੁਸ਼ਿਆਰਪੁਰ, ਬਿਊਰੋ ਨਿਊਜ਼
ਹੁਸ਼ਿਆਰਪੁਰ ਵਿਚ ਲੰਘੀ ਦੇਰ ਰਾਤ ਨਰਸਿੰਗ ਦੀ ਵਿਦਿਆਰਥਣ ਸੁਰਭੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੀ ਰਹਿਣ ਵਾਲੀ ਸੀ। ਧਿਆਨ ਰਹੇ ਕਿ ਮ੍ਰਿਤਕਾ ਦੇ ਭਰਾ ਦੀ ਵੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਜਾਣਕਾਰੀ ਮਿਲੀ ਹੈ ਕਿ ਹੁਸ਼ਿਆਰਪੁਰ ਸਥਿਤ ਇਕ ਨਿੱਜੀ ਕਾਲਜ ਵਿਚ ਬੀਐਸਸੀ ਨਰਸਿੰਗ ਦੂਜੇ ਸਾਲ ਦੀ ਵਿਦਿਆਰਥਣ ਸੁਰਭੀ ਕੌਸ਼ਿਕ ਦੋ ਪਹਿਲਾਂ ਹੀ ਹੋਸਟਲ ਵਿਚ ਪਹੁੰਚੀ ਸੀ ਅਤੇ ਅੱਜ ਉਸਦਾ ਪੇਪਰ ਵੀ ਸੀ। ਖੁਦਕਸ਼ੀ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ, ਪਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Check Also
ਉਦਯੋਗਪਤੀ ਨਿਤਿਨ ਕੋਹਲੀ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਕੋਹਲੀ ਨੂੰ ਜਲੰਧਰ ਸੈਂਟਰਲ ਹਲਕੇ ਦਾ ਇੰਚਾਰਜ ਕੀਤਾ ਗਿਆ ਨਿਯੁਕਤ ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੇ …