4.1 C
Toronto
Sunday, April 19, 2026
spot_img
Homeਦੁਨੀਆਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਲੜਨ ਦਾ ਕੀਤਾ ਐਲਾਨ

ਟਰੰਪ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਲੜਨ ਦਾ ਕੀਤਾ ਐਲਾਨ

ਜੋਅ ਬਾਈਡਨ ਨੇ ਕਿਹਾ : ਟਰੰਪ ਨੇ ਅਮਰੀਕਾ ਨੂੰ ਕੀਤਾ ਹੈ ਨਿਰਾਸ਼
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਦੀ ਉਮੀਦਵਾਰੀ ਦੇ ਲਈ ਦਸਤਾਵੇਜ ਦਾਖਲ ਕਰ ਦਿੱਤੇ ਹਨ। ਟਰੰਪ ਦੇ ਇਸ ਫੈਸਲੇ ਤੋਂ ਹੁਣ ਸਾਫ ਹੋ ਗਿਆ ਹੈ ਕਿ ਉਹ 2024 ’ਚ ਰਾਸ਼ਟਰਪਤੀ ਦੀਆਂ ਚੋਣਾਂ ਲੜਨ ਜਾ ਰਹੇ ਹਨ। ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਫਿਰ ਤੋਂ ਮਹਾਨ ਅਤੇ ਗੌਰਵਸ਼ਾਲੀ ਬਣਾਉਣ ਲਈ ਉਹ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰਦੇ ਹਨ। ਇਸਦੇ ਨਾਲ ਹੀ ਚੋਣਾਂ ਲਈ ਰਸਮੀ ਤੌਰ ’ਤੇ ਐਲਾਨ ਕਰਨ ਵਾਲੇ ਡੋਨਾਲਡ ਟਰੰਪ ਪਹਿਲੇ ਪ੍ਰਮੁੱਖ ਦਾਅਵੇਦਾਰ ਬਣ ਗਏ ਹਨ। ਯਾਨੀ 2024 ਵਿਚ ਟਰੰਪ ਦਾ ਮੌਜੂੁਦਾ ਰਾਸ਼ਟਰਪਤੀ ਜੋਅ ਬਾਈਡਨ ਨਾਲ ਇਕ ਵਾਰ ਫਿਰ ਤੋਂ ਸਖਤ ਮੁਕਾਬਲਾ ਹੋ ਸਕਦਾ ਹੈ। ਧਿਆਨ ਰਹੇ ਕਿ ਟਰੰਪ ਨੇ ਸਿਓਕਸ ਸਿਟੀ ਵਿਚ ਇਕ ਰੈਲੀ ਦੌਰਾਨ ਸਪੱਸ਼ਟ ਕਰ ਦਿੱਤਾ ਸੀ ਕਿ ਉਹ 2024 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਹਿੱਸਾ ਲੈਣ ਦਾ ਮਨ ਬਣਾ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਉਹ ਦੇਸ਼ ਨੂੰ ਸੁਰੱਖਿਅਤ ਬਣਾਉਣ ਲਈ ਦੁਬਾਰਾ ਚੋਣ ਲੜ ਸਕਦੇ ਹਨ ਅਤੇ ਅਮਰੀਕਾ ਨੂੰ ਮਹਾਨ ਬਣਾਉਣ ਲਈ ਉਹ ਸਖਤ ਮਿਹਨਤ ਕਰਨਗੇ। ਉਧਰ ਦੂਜੇ ਪਾਸੇ ਟਰੰਪ ਦੇ ਇਸ ਐਲਾਨ ’ਤੇ ਰਾਸ਼ਟਰਪਤੀ ਜੋਅ ਬਾਈਡਨ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਡੋਨਾਲਡ ਟਰੰਪ ਨੇ ਅਮਰੀਕਾ ਨੂੰ ਨਿਰਾਸ਼ ਕੀਤਾ ਹੈ।

 

 

RELATED ARTICLES
POPULAR POSTS