-8.5 C
Toronto
Saturday, December 27, 2025
spot_img
Homeਦੁਨੀਆਦੁਨੀਆ ਨੂੰ ਤੀਜੀ ਸੰਸਾਰ ਜੰਗ 'ਚ ਧੱਕ ਰਹੇ ਹਨ ਰੂਸ ਤੇ ਅਮਰੀਕਾ

ਦੁਨੀਆ ਨੂੰ ਤੀਜੀ ਸੰਸਾਰ ਜੰਗ ‘ਚ ਧੱਕ ਰਹੇ ਹਨ ਰੂਸ ਤੇ ਅਮਰੀਕਾ

ਚੰਡੀਗੜ੍ਹ ‘ਚ ਬੁੱਧੀਜੀਵੀਆਂ ਨੂੰ ਲੋਕਾਂ ਸਾਹਮਣੇ ਸੱਚ ਲਿਆਉਣ ਦਾ ਦਿੱਤਾ ਸੱਦਾ
ਚੰਡੀਗੜ੍ਹ/ਬਿਊਰੋ ਨਿਊਜ਼ : ‘ਰੂਸ ਦਾ ਯੂਕਰੇਨ ‘ਤੇ ਹਮਲਾ ਅਤੇ ਪੰਜਾਬ’ ਵਿਸ਼ੇ ਉਤੇ ਕੇਂਦਰੀ ਸਿੰਘ ਸਭਾ ਵੱਲੋਂ ਚੰਡੀਗੜ੍ਹ ਵਿਚ ਵਿਚਾਰ ਵਟਾਂਦਰਾ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਬੁੱਧੀਜੀਵੀਆਂ ਤੇ ਮਾਹਿਰਾਂ ਨੇ ਹਿੱਸਾ ਲਿਆ। ਬੁੱਧੀਜੀਵੀਆਂ ਨੇ ਕਿਹਾ ਕਿ ਰੂਸ ਦਾ ਯੂਕਰੇਨ ‘ਤੇ ਹਮਲਾ ਅਤੇ ਅਮਰੀਕਾ ਵੱਲੋਂ ਆਪਣੀ ਸਰਦਾਰੀ ਕਾਇਮ ਰੱਖਣ ਲਈ ਉਕਸਾਊ ਰੋਲ ਅਦਾ ਕਰਨਾ, ਦੁਨੀਆਂ ਨੂੰ ਤੀਜੇ ਸੰਸਾਰ ਯੁੱਧ ਵੱਲ ਧੱਕ ਰਿਹਾ ਹੈ।
ਡਾ. ਸਵਰਾਜ ਸਿੰਘ, ਡਾ. ਪਿਆਰਾ ਲਾਲ ਗਰਗ ਅਤੇ ਸੇਵਾਮੁਕਤ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਰੂਸ ਤੇ ਯੂਕਰੇਨ ਵਿਚਕਾਰ ਬਣੇ ਹਾਲਾਤ ਦੌਰਾਨ ਆਪਣੇ ਸਵਾਰਥੀ ਹਿੱਤਾਂ ਖਾਤਰ ਕਿਸੇ ਅਕਾਲੀ ਲੀਡਰ ਵੱਲੋਂ ਭਾਰਤੀਆਂ ਨੂੰ ਟੇਢੇ ਢੰਗ ਨਾਲ ਅਮਰੀਕਾ ਦੇ ਪੱਖ ਵਿੱਚ ਭੁਗਤਣ ਦਾ ਸੱਦਾ ਦੇਣਾ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਯੁੱਧ ਪਿਛਲੀਆਂ ਦੋ ਸਦੀਆਂ ਤੋਂ ਚੱਲਿਆ ਆ ਰਿਹਾ ਪੱਛਮੀ ਸਾਮਰਾਜੀ ਪ੍ਰਬੰਧ ਖਤਮ ਕਰ ਸਕਦਾ ਹੈ। ਸਭਾ ਦੇ ਆਗੂਆਂ ਨੇ ਕਿਹਾ ਕਿ ਪੱਛਮੀ ਦੇਸ਼ਾਂ ਨੇ ਫਿਰ ਰੂਸ ਨਾਲ ਵਿਸ਼ਵਾਸਘਾਤ ਕੀਤਾ ਅਤੇ ਸਮਝੌਤੇ ਦੇ ਬਾਵਜੂਦ ਲਗਾਤਾਰ ਨਾਟੋ ਤਾਕਤਾਂ ਪੂਰਬ ਵੱਲ ਵੱਧ ਰਹੀਆਂ ਹਨ। ਹੁਣ ਯੂਕਰੇਨ ਨੂੰ ਨਾਟੋ ਵਿੱਚ ਮਿਲਾਉਣ ਦੀ ਗੱਲਬਾਤ ਨੂੰ ਰੂਸ ਨੇ ਪੱਛਮੀ ਸਾਮਰਾਜੀ ਦੇਸ਼ਾਂ ਵੱਲੋਂ ਉਸ ਨੂੰ ਘੇਰਾ ਪਾਉਣ ਦੀ ਸਾਜ਼ਿਸ਼ ਹੀ ਸਮਝਿਆ ਹੈ। ਉਨ੍ਹਾਂ ਕਿਹਾ ਕਿ ਪੱਛਮੀ ਸਾਮਰਾਜੀਆਂ ਦਾ ਅੱਜ ਵੀ ਮੀਡੀਆ ‘ਤੇ ਲਗਭਗ ਪੂਰਾ ਕੰਟਰੋਲ ਹੈ। ਉਹ ਲੋਕਾਂ ਸਾਹਮਣੇ ਪੂਰਾ ਸੱਚ ਆਉਣ ਨਹੀਂ ਦਿੰਦੇ। ਇਸ ਲਈ ਬੁੱਧੀਜੀਵੀਆਂ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਪੂਰਾ ਸੱਚ ਲੋਕਾਂ ਦੇ ਸਾਹਮਣੇ ਲਿਆਉਣ ਨਾ ਕਿ ਪੱਛਮੀ ਸਾਮਰਾਜੀ ਦੇਸ਼ਾਂ ਦੇ ਝੂਠੇ ਪ੍ਰਚਾਰ ਦਾ ਹਿੱਸਾ ਬਣਨ।

 

RELATED ARTICLES
POPULAR POSTS