Breaking News
Home / ਕੈਨੇਡਾ / Front / ਜਗਨਨਾਥ ਪੁਰੀ ਮੰਦਿਰ ਦੇ ਚਾਰੋਂ ਦੁਆਰ ਸੰਗਤਾਂ ਲਈ ਖੁੱਲ੍ਹੇ

ਜਗਨਨਾਥ ਪੁਰੀ ਮੰਦਿਰ ਦੇ ਚਾਰੋਂ ਦੁਆਰ ਸੰਗਤਾਂ ਲਈ ਖੁੱਲ੍ਹੇ


ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਨੇ ਮੰਤਰੀ ਮੰਡਲ ਸਮੇਤ ਕੀਤੀ ਪਰਿਕਰਮਾ
ਭੁਵਨੇਸ਼ਵਰ/ਬਿਊਰੋ ਨਿਊਜ਼ : ਉੜੀਸਾ ਦੇ ਪੁਰੀ ਸਥਿਤ ਜਗਨਨਾਥ ਪੁਰੀ ਮੰਦਿਰ ਦੇ ਚਾਰੋਂ ਦੁਆਰ ਅੱਜ ਵੀਰਵਾਰ ਨੂੰ ਮੰਗਲਾ ਆਰਤੀ ਦੌਰਾਨ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਇਸ ਮੌਕੇ ਸੂਬੇ ਦੇ ਨਵੇਂ ਬਣੇ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਦੇ ਨਾਲ ਪੂਰੇ ਮੰਤਰੀ ਮੰਡਲ ਸਮੇਤ ਪੁਰੀ ਤੋਂ ਸੰਸਦ ਮੈਂਬਰ ਸੰਬਿਤ ਪਾਤਰਾ ਅਤੇ ਬਾਲਾਸੋਰ ਤੋਂ ਸੰਸਦ ਮੈਂਬਰ ਬਣੇ ਪ੍ਰਤਾਪ ਚੰਦਰ ਸਾਰੰਗੀ ਵੀ ਮੌਜੂਦ ਸਨ। ਮੰਦਿਰ ਦੇ ਦੁਆਰ ਖੁੱਲ੍ਹਣ ਤੋਂ ਬਾਅਦ ਸਾਰਿਆਂ ਨੇ ਮੰਦਿਰ ਦੀ ਪਰਿਕਰਮਾ ਵੀ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਮਾਂਝੀ ਨੇ ਦੱਸਿਆ ਕਿ ਕੈਬਨਿਟ ਦੀ ਪਹਿਲੀ ਬੈਠਕ ਦੌਰਾਨ ਜਗਨਨਾਥ ਮੰਦਿਰ ਦੇ ਚਾਰੋਂ ਦੁਆਰ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਗਿਆ ਸੀ ਜੋ ਸਰਬਸੰਮਤੀ ਨਾਲ ਪਾਸ ਹੋ ਗਿਆ। ਜਿਸ ਤੋਂ ਬਾਅਦ ਅੱਜ ਮੰਦਿਰ ਦੇ ਚਾਰੋਂ ਦੁਆਰ ਸੰਗਤਾਂ ਲਈ ਖੋਲ੍ਹ ਦਿੱਤੇ ਗਏ ਹਨ। ਧਿਆਨ ਰਹੇ ਕਿ ਕਰੋਨਾ ਕਾਲ ਸਮੇਂ ਜਗਨਨਾਥ ਪੁਰੀ ਮੰਦਿਰ ਦੇ ਤਿੰਨ ਗੇਟ ਬੰਦ ਕਰ ਦਿੱਤੇ ਗਏ ਸਨ ਅਤੇ ਮੰਦਿਰ ਦਾ ਸਿਰਫ਼ ਇਕ ਹੀ ਦੁਆਰਾ ਖੁੱਲ੍ਹਾ ਸੀ, ਜਿਸ ਰਾਹੀਂ ਸ਼ਰਧਾਲੂ ਮੰਦਿਰ ਦੇ ਦਰਸ਼ਨ ਕਰਨ ਲਈ ਆਉਂਦੇ ਸਨ। ਜਿਸ ਕਾਰਨ ਮੰਦਿਰ ’ਚ ਭਾਰੀ ਭੀੜ ਹੋ ਜਾਂਦੀ ਸੀ ਅਤੇ ਸ਼ਰਧਾਲੂਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਦੁਆਰਾਂ ਨੂੰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ।

Check Also

ਚੀਨ ਭਾਰਤ ਦਾ ਦੁਸ਼ਮਣ ਨਹੀਂ, ਸਾਨੂੰ ਕਰਨਾ ਚਾਹੀਦਾ ਮਿਲ ਕੇ ਕੰਮ : ਸੈਮ ਪਿਤਰੋਦਾ

ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ …