ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਪਾਸਿੰਗ ਆਊਟ ਪਰੇਡ ਵਿਚ ਸ਼ਾਮਿਲ ਹੋਣ ਆਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕੈਡਮੀ ਦੇ ਤਬੇਲੇ ਵਿਚ ਸ਼ਾਮਲ ਆਪਣੇ ਪਾਕਿਸਤਾਨੀ ਤੋਹਫੇ ਘੋੜੇ ਨੂੰ ਦੇਖ ਕੇ ਗਦ-ਗਦ ਹੋ ਉੱਠੇ। ‘ਸਨੀ ਕਿਡ’ ਨਾਂ ਦਾ ਘੋੜਾ 2004 ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਕਿਸਤਾਨੀ ਪੰਜਾਬ ਸੂਬੇ ਦਾ ਦੌਰਾ ਕਰਨ ਸਮੇਂ ਉਥੇ ਦੇ ਮੁੱਖ ਮੰਤਰੀ ਪ੍ਰਵੇਜ਼ ਇਲਾਹੀ ਨੇ ਵਿਸ਼ੇਸ਼ ਤੋਹਫੇ ਵਜੋਂ ਦਿੱਤਾ ਸੀ।
ਕੈਪਟਨ ਨੇ ਸਰਕਾਰੀ ਦੌਰੇ ਸਮੇਂ ਮਿਲੇ ਇਸ ਘੋੜੇ ਨੂੰ ਪੁਲਿਸ ਅਕੈਡਮੀ ਫਿਲੌਰ ਦੇ ਤਬੇਲੇ ਨੂੰ ਸੌਂਪ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਕੈਪਟਨ ਨੂੰ ਤੋਹਫੇ ਵਿਚ ਮਿਲਿਆ ਸੁਲਤਾਨ ਨਾਂ ਦਾ ਘੋੜਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੇ ਫਿਰ ਪ੍ਰਵੇਜ਼ ਇਲਾਹੀ ਨੇ ਇਸ ਘੋੜੇ ਦੀ ਥਾਂ ‘ਸਨੀ ਕਿਡ’ ਨਾਂ ਦਾ ਘੋੜਾ ਭੇਜਿਆ ਸੀ। ਸਬੱਬ ਨਾਲ ਹੁਣ ਜਦ ਉਹ 14 ਸਾਲ ਬਾਅਦ ਮੁੜ ਮੁੱਖ ਮੰਤਰੀ ਬਣ ਕੇ ਪੁਲਿਸ ਅਕੈਡਮੀ ਆਏ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਪਾਕਿਸਤਾਨ ਤੋਂ ਮਿਲੇ ਤੋਹਫੇ ਸਨੀ ਕਿਡ ਨੂੰ ਮਿਲਣ ਲਈ ਅਧਿਕਾਰੀਆਂ ਕੋਲ ਮਾਮਲਾ ਉਠਾਇਆ। ਪਾਸਿੰਗ ਆਊਟ ਪਰੇਡ ਤੋਂ ਸਲਾਮੀ ਬਾਅਦ ਸਨੀ ਕਿਡ ਨੂੰ ਸਲਾਮੀ ਮੰਚ ਦੇ ਸਾਹਮਣੇ ਲਿਆਂਦਾ ਗਿਆ ਤੇ ਮੁੱਖ ਮੰਤਰੀ ਨੇ ਹੇਠਾਂ ਉਤਰ ਕੇ ਬੜੇ ਮੋਹ ਭਰੇ ਢੰਗ ਨਾਲ ਉਸ ਦੇ ਮੱਥੇ ਉੱਪਰ ਹੱਥ ਫੇਰਿਆ ਤੇ ਅਧਿਕਾਰੀਆਂ ਨੂੰ ਘੋੜੇ ਦੀ ਸਿਹਤ ਸੰਭਾਲ ਬਾਰੇ ਪੁੱਛਿਆ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …