Breaking News
Home / ਪੰਜਾਬ / ਪਾਕਿਸਤਾਨ ‘ਚ ਪੰਜਾਬੀ ਨੂੰ ਕੌਮੀ ਭਾਸ਼ਾ ਦਾ ਦਰਜਾ

ਪਾਕਿਸਤਾਨ ‘ਚ ਪੰਜਾਬੀ ਨੂੰ ਕੌਮੀ ਭਾਸ਼ਾ ਦਾ ਦਰਜਾ

ਅਸੈਂਬਲੀ ‘ਚ ਸਰਬਸੰਮਤੀ ਨਾਲ ਹੋਇਆ ਮਤਾ ਪਾਸ
ਵਾਹਗੇ ਦੇ ਆਰ-ਪਾਰ ਪੰਜਾਬੀਆਂ ‘ਚ ਖੁਸ਼ੀ ਦੀ ਲਹਿਰ
ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ਵਿਚ ਪੰਜਾਬੀ, ਸਿੰਧੀ, ਪਸ਼ਤੋ, ਬਲੋਚ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਮਈ 2011 ਦਾ ਬਿੱਲ ਪਾਕਿ ਸੰਸਦ ਵਿਚ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਹੈ। ਲੰਘੇ ਦਿਨੀਂ ਇਸ ਬਿੱਲ ਦੇ ਪਾਸ ਹੋਣ ਨਾਲ ਪਾਕਿਸਤਾਨ ਵਿਚ ਰਹਿੰਦੇ ਸਿੱਖਾਂ ਵਿਚ ਖੁਸ਼ੀ ਦੀ ਲਹਿਰ ਹੈ। ਚਾਰੇ ਪਾਸਿਓਂ ਪਾਕਿਸਤਾਨ ਸਰਕਾਰ ਦਾ ਸਿੱਖ ਧੰਨਵਾਦ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪਹਿਲਾਂ ਉਰਦੂ ਭਾਸ਼ਾ ਨੂੰ ਹੀ ਹਰ ਪਾਸੇ ਪੇਸ਼ ਕੀਤਾ ਜਾਂਦਾ ਸੀ। ਉਰਦੂ ਭਾਸ਼ਾ ਨੈਸ਼ਨਲ ਭਾਸ਼ਾ ਵਜੋਂ ਪਾਕਿ ਵਿਚ ਚੱਲ ਰਹੀ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਪੰਜਾਬੀ, ਸਿੰਧੀ, ਪਸ਼ਤੋ, ਬਲੋਚ ਭਾਸ਼ਾ ਨੂੰ ਵੀ ਪਾਕਿਸਤਾਨ ਵਿਚ ਬਰਾਬਰ ਦਾ ਦਰਜਾ ਨੈਸ਼ਨਲ ਭਾਸ਼ਾ ਵਾਲਾ ਪ੍ਰਾਪਤ ਹੋਇਆ ਹੈ।
ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਨੂੰ ਰਾਸ਼ਟਰੀ ਦਰਜਾ ਦਿਵਾਉਣ ਲਈ ਤੱਥਾਂ ਦੇ ਅਧਾਰ ਵੀ ਪੇਸ਼ ਕੀਤੇ ਗਏ ਸਨ। ਪਾਕਿਸਤਾਨ ‘ਚ ਪੰਜਾਬ ਦੇ ਹਿੱਸੇ ਵਿਚ ਬਹੁਤ ਵੱਡੀ ਗਿਣਤੀ ਵਿਚ ਲੋਕ ਪੰਜਾਬੀ ਬੋਲਦੇ ਹਨ। 1947 ਤੋਂ ਪਹਿਲਾਂ ਪੰਜਾਬ ਵਿਚ ਵਿਸ਼ਾਲ ਸੂਬਾ ਸੀ। ਪੰਜਾਬ ਵਿਚ ਪੰਜਾਬੀ ਲੋਕ ਹੋਣ ਕਾਰਨ ਪੰਜਾਬੀ ਜ਼ੁਬਾਨ, ਸਾਹਿਤ ਤੇ ਕਲਚਰ ‘ਚ ਪ੍ਰਚਲਿਤ ਹੈ।
ਪਿਛਲੇ ਕੁਝ ਸਮੇਂ ਤੋਂ ਜਿੱਥੇ ਪੰਜਾਬੀ ਨੂੰ ਪਾਕਿਸਤਾਨ ਵਿਚ ਵਿਸਾਰਿਆ ਗਿਆ ਸੀ, ਉਥੇ ਹੀ ਪੰਜਾਬੀਆਂ ਦੀ ਮੰਗ ਦੇ ਅਧਾਰ ‘ਤੇ ਪੰਜਾਬੀ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਮਿਲਿਆ ਹੈ। ਪੰਜਾਬੀ ਸਾਹਿਤ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਵਿਚ ਪਾਕਿਸਤਾਨ ਸਥਿਤ ਪਾਠਕ ਅੱਜ ਵੀ ਪੰਜਾਬੀ ਸਾਹਿਤ ਨਾਲ ਜੁੜੇ ਹਨ। ਪੰਜਾਬੀ ਭਾਸ਼ਾ ਨੂੰ ਰਾਸ਼ਟਰੀ ਦਰਜਾ ਮਿਲਣ ਤੋਂ ਬਾਅਦ ਪੰਜਾਬੀ ਨੂੰ ਸਕੂਲਾਂ ਵਿਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਪਾਕਿ ਵਿਚ ਅੱਜ ਵੀ ਪੰਜਾਬੀ ਗੁਰਮੁਖੀ ਤੇ ਸ਼ਾਹਮੁਖੀ ਭਾਸ਼ਾ ਵਜੋਂ ਲੋਕਪ੍ਰਿਆ ਹੈ।
ਪਾਕਿਸਤਾਨ ‘ਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਤੇ ਸਮੂਹ ਕਮੇਟੀ ਨੇ ਪੰਜਾਬੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਮਿਲਣ ‘ਤੇ ਪਾਕਿ ਸਰਕਾਰ ਦਾ ਧੰਨਵਾਦ ਕੀਤਾ ਹੈ ਅਤੇ ਪੰਜਾਬੀ ਨੂੰ ਮਿਲੇ ਮਾਣ ‘ਤੇ ਖੁਸ਼ੀ ਕੀਤੀ ਹੈ।
ਪਾਕਿ ਅਸੈਂਬਲੀ ਮੈਂਬਰ ਰਮੇਸ਼ ਸਿੰਘ ਨੇ ਕਿਹਾ ਕਿ ਜਿੱਥੇ ਪਾਕਿਸਤਾਨ ਅੰਦਰ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਲਈ ਰਾਸ਼ਟਰੀ ਦਰਜਾ ਹਾਸਲ ਹੋਣ ‘ਤੇ ਖੁਸ਼ੀ ਮਹਿਸੂਸ ਹੋ ਰਹੀ ਹੈ, ਉਥੇ ਸਿੱਖਾਂ ਅੰਦਰ ਵੀ ਖੁਸ਼ੀ ਦੀ ਲਹਿਰ ਦੌੜੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪਾਕਿਸਤਾਨ ਸਰਕਾਰ ਵਲੋਂ ਪੰਜਾਬੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦੇਣ ‘ਤੇ ਖੁਸ਼ੀ ਪ੍ਰਗਟ ਕੀਤੀ ਹੈ।
ਭਾਰਤੀ ਪੰਜਾਬ ਵਿਚ ਦੋ ਕਰੋੜ, ਜਦਕਿ ਪਾਕਿ ਪੰਜਾਬ ਵਿਚ 9 ਕਰੋੜ ਲੋਕ ਪੰਜਾਬੀ ਬੋਲਦੇ ਹਨ। ਇਹ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਨੂੰ ਪਾਕਿਸਤਾਨ ਵਿਚ ਕੌਮੀ ਭਾਸ਼ਾ ਦਾ ਦਰਜਾ ਮਿਲਿਆ ਹੈ।
ਡਾ. ਸੁਖਦੇਵ ਸਿੰਘ ਸਿਰਸਾ
ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ
ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਪਾਕਿਸਤਾਨ ਨੇ ਪੰਜਾਬੀ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦੇ ਕੇ ਪੰਜਾਬੀ ਕੌਮ ਨੂੰ ਮਾਨਤਾ ਦਿੱਤੀ ਹੈ। ਇਸ ਨਾਲ ਦੁਨੀਆ ਭਰ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਤਾਦਾਦ ਵਿਚ ਵੱਡਾ ਵਾਧਾ ਹੋਵੇਗਾ।
ਅਜਮੇਰ ਸਿੱਧੂ, ਪੰਜਾਬੀ ਕਹਾਣੀਕਾਰ

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …