-16.1 C
Toronto
Sunday, February 1, 2026
spot_img
Homeਪੰਜਾਬਬੀਐਸਐਫ ਦਾ ਪਾਕਿ ਤਸਕਰਾਂ ਨਾਲ ਮੁਕਾਬਲਾ

ਬੀਐਸਐਫ ਦਾ ਪਾਕਿ ਤਸਕਰਾਂ ਨਾਲ ਮੁਕਾਬਲਾ

ਕਰੋੜਾਂ ਰੁਪਏ ਦੀ ਹੈਰੋਇਨ ਅਤੇ ਅਸਲਾ ਬਰਾਮਦ
ਗੁਰਦਾਸਪੁਰ/ਬਿਊਰੋ ਨਿਊਜ਼
ਹੈਰੋਇਨ ਅਤੇ ਹਥਿਆਰਾਂ ਦੀ ਖੇਪ ਬਾਰਡਰ ’ਤੇ ਛੱਡਣ ਆਏ ਪਾਕਿਸਤਾਨੀ ਤਸਕਰਾਂ ਨਾਲ ਬੀਐਸਐਫ ਦੇ ਜਵਾਨਾਂ ਦਾ ਅੱਜ ਤੜਕੇ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ਵਿਚ ਬੀਐਸਐਫ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ ਅਤੇ ਪਾਕਿਸਤਾਨੀ ਤਸਕਰ ਹਥਿਆਰ ਅਤੇ ਹੈਰੋਇਨ ਦੀ ਖੇਪ ਛੱਡ ਕੇ ਫਰਾਰ ਹੋ ਗਏ। ਮੁਕਾਬਲੇ ਤੋਂ ਬਾਅਦ ਬੀਐਸਐਫ ਨੇ ਇਲਾਕੇ ਵਿਚ ਸਰਚ ਅਪਰੇਸ਼ਨ ਵੀ ਚਲਾਇਆ ਅਤੇ ਤਲਾਸ਼ੀ ਦੌਰਾਨ ਬੀਐਸਐਫ ਨੇ 49 ਕਿਲੋ ਹੈਰੋਇਨ, 7 ਛੋਟੇ ਪੈਕੇਟ ਅਫੀਮ, 4 ਏ.ਕੇ. 47 ਅਤੇ ਹੋਰ ਅਸਲਾ ਬਰਾਮਦ ਕੀਤਾ ਹੈ। ਬਰਾਮਦ ਹੋਈ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਮੁਕਾਬਲਾ ਸਵੇਰੇ ਪੰਜ ਵਜੇ ਦੇ ਕਰੀਬ ਹੋਇਆ ਹੈ। ਬੀਐਸਐਫ ਦੇ ਜਵਾਨਾਂ ਨੇ ਗੁਰਦਾਸਪੁਰ ਦੇ ਸਰਹੱਦੀ ਖੇਤਰ ਵਿਚ ਕੰਡਿਆਲੀ ਤਾਰ ਦੇ ਨੇੜੇ ਹਰਕਤ ਦੇਖੀ ਅਤੇ ਗੋਲੀਆਂ ਚਲਾ ਦਿੱਤੀਆਂ। ਇਸੇ ਦੌਰਾਨ ਪਾਕਿ ਤਸਕਰਾਂ ਨੇ ਵੀ ਫਾਇਰ ਕੀਤੇ ਅਤੇ ਭੱਜਣ ਵਿਚ ਸਫਲ ਹੋ ਗਏ। ਇਸ ਗੋਲੀਬਾਰੀ ਵਿਚ ਬੀਐਸਐਫ ਦਾ ਇਕ ਜਵਾਨ ਜ਼ਖ਼ਮੀ ਵੀ ਹੋ ਗਿਆ।

 

RELATED ARTICLES
POPULAR POSTS