Breaking News
Home / ਪੰਜਾਬ / ਲੌਕਡਾਊਨ ਤੇ ਮਜ਼ਦੂਰਾਂ ਦੀ ਘਾਟ ਨੇ ਕਿਸਾਨਾਂ ਦੀ ਚਿੰਤਾ ਵਧਾਈ

ਲੌਕਡਾਊਨ ਤੇ ਮਜ਼ਦੂਰਾਂ ਦੀ ਘਾਟ ਨੇ ਕਿਸਾਨਾਂ ਦੀ ਚਿੰਤਾ ਵਧਾਈ

ਲੁਧਿਆਣਾ/ਬਿਊਰੋ ਨਿਊਜ਼

ਪੰਜਾਬ ‘ਚ ਸਬਜ਼ੀਆਂ ਦੀ ਖੇਤਾਬਾੜੀ ਕਰਨ ਵਾਲੇ ਕਿਸਾਨ, ਖ਼ਾਸਕਰ ਜਿਹੜੇ ਖੀਰਾ, ਗੋਭੀ, ਸ਼ਿਮਲਾ ਮਿਰਚ, ਮਸ਼ਰੂਮਜ਼ ਅਤੇ ਸਟ੍ਰਾਬੇਰੀ ਉਗਾਉਂਦੇ ਹਨ, ਉਹ ਲੌਕਡਾਊਨ ਕਾਰਨ ਕਾਫ਼ੀ ਪ੍ਰੇਸ਼ਾਨ ਹਨ। ਲੌਕਡਾਊਨ ਕਾਰਨ ਮੈਰਿਜ ਪੈਲੇਸ, ਰੈਸਟੋਰੈਂਟ, ਢਾਬੇ ਅਤੇ ਸੁਪਰਮਾਰਕੀਟਾਂ ਬੰਦ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰੀ ਸਹਾਇਤਾ ਦੀ ਘਾਟ, ਸਖ਼ਤ ਦਿਸ਼ਾ-ਨਿਰਦੇਸ਼, ਲੇਬਰ ਦੀ ਘਾਟ, ਬਿਜਲੀ ਸਪਲਾਈ ਅਤੇ ਮੰਡੀਆਂ ‘ਚੋਂ ਫਸਲਾਂ ਦੀ ਲਿਫਟਿੰਗ ਵਿੱਚ ਦੇਰੀ ਨੇ ਕਿਸਾਨਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ। ਕਿਸਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਲੌਕਡਾਊਨ ਨੇ ਖੇਤੀਬਾੜੀ ਸੈਕਟਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਮੈਂ ਲਗਭਗ 30 ਸਾਲ ਤੋਂ ਖੇਤੀ ਕਰ ਰਿਹਾ ਹਾਂ, ਪਰ ਕਦੇ ਇੰਨੇ ਵੱਡੇ ਨੁਕਸਾਨ ਦਾ ਸਾਹਮਣਾ ਨਹੀਂ ਕੀਤਾ। ਹਾਲਾਂਕਿ ਸਬਜ਼ੀਆਂ ਦੀ ਫਸਲ ਤਿਆਰ ਹੈ, ਪਰ ਸਾਡੇ ਕੋਲ ਇਸ ਦੀ ਕਟਾਈ ਲਈ ਮਜ਼ਦੂਰ ਨਹੀਂ ਹਨ। ਜੇ ਅਸੀਂ ਇੱਕ-ਦੂਜੇ ਦੀ ਮਦਦ ਨਾਲ ਕਟਾਈ ਦਾ ਪ੍ਰਬੰਧ ਕਰ ਵੀ ਲੈਂਦੇ ਹਾਂ ਤਾਂ ਸਪਲਾਈ ਵਿੱਚ ਵੀ ਮੁਸ਼ਕਲਾਂ ਆਉਂਦੀਆਂ ਹਨ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …