2.9 C
Toronto
Thursday, November 6, 2025
spot_img
Homeਪੰਜਾਬਅਕਾਲੀ ਦਲ ਨੇ ਉਠਾਏ ਕੇਜਰੀਵਾਲ ਦੇ ਦੌਰੇ 'ਤੇ ਸਵਾਲ

ਅਕਾਲੀ ਦਲ ਨੇ ਉਠਾਏ ਕੇਜਰੀਵਾਲ ਦੇ ਦੌਰੇ ‘ਤੇ ਸਵਾਲ

4ਕਿਹਾ, ਕੇਜਰੀਵਾਲ ਦੇ ਸਾਰੇ ਪ੍ਰੋਗਰਾਮ ਸਨ ਸਿਆਸੀ
ਅੰਮ੍ਰਿਤਸਰ/ਬਿਊਰੋ ਨਿਊਜ਼
“ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਪਣੇ ਪੰਜਾਬ ਦੌਰੇ ਦੌਰਾਨ ਖੇਡਿਆ ਗਿਆ ਹਰ ਦਾਅ ਪੁੱਠਾ ਸਾਬਤ ਹੋਇਆ ਹੈ ਤੇ ਚੋਣਾਂ ਵਿੱਚ ਵੀ ਉਨ੍ਹਾਂ ਦਾ ਹਰ ਇੱਕ ਦਾਅ ਪੁੱਠਾ ਹੀ ਪਵੇਗਾ। ਇਹ ਗੱਲ ਅਕਾਲੀ ਦਲ ਦੇ ਬੁਲਾਰੇ ਤੇ ਮੁੱਖ ਪਾਰਲੀਮਾਨੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਕਹੀ ਹੈ।
ਵਲਟੋਹਾ ਦਾ ਕਹਿਣਾ ਹੈ ਕਿ ਲੋਕ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਕੇਜਰੀਵਾਲ ਵੱਲੋਂ ਕੀਤੇ ਹਰ ਵਾਅਦੇ ਦੇ ਝੂਠੇ ਸਾਬਤ ਹੋਣ ਕਰਕੇ ਖਫਾ ਹਨ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਕੇਜਰੀਵਾਲ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਕਿਸੇ ਨੂੰ ਵੀ ਕੇਜਰੀਵਾਲ ਦਾ ਵਿਰੋਧ ਕਰਨ ਲਈ ਨਹੀਂ ਕਿਹਾ ਗਿਆ ਸਗੋਂ ਵੱਖ-ਵੱਖ ਸਿਆਸੀ ਧਿਰਾਂ ਨਾਲ ਜੁੜੇ ਲੋਕਾਂ ਨੇ ਆਪ ਮੁਹਾਰੇ ਸੜਕਾਂ ‘ਤੇ ਆ ਕੇ ਇਹ ਵਿਰੋਧ ਕੀਤਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਉਲੀਕੇ ਗਏ ਸਾਰੇ ਸਮਾਗਮ ਤੇ ਮਿਲਣੀਆਂ ਸਿਆਸੀ ਸਨ ਕਿਉਂਕਿ ਉਹ ਪੰਜਾਬ ਦੇ ਲੋਕਾਂ ਨੂੰ ਚੋਣਾਂ ਤੋਂ ਠੀਕ ਪਹਿਲਾਂ ਮਿਲ ਕੇ ਮੂਰਖ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਪਰਵਾਸੀ ਪੰਜਾਬੀਆਂ ਦਾ ਬਹੁਤ ਵੱਡਾ ਹਿੱਸਾ ਕੇਜਰੀਵਾਲ ਦੀ ਅਸਲੀਅਤ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕਾ ਹੈ। ਉਹ ਵੀ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੇਜਰੀਵਾਲ ਦਾ ਸਾਥ ਨਹੀਂ ਦੇਣਗੇ।

RELATED ARTICLES
POPULAR POSTS