7.6 C
Toronto
Friday, March 27, 2026
spot_img
Homeਪੰਜਾਬਕੈਪਟਨ ਅਮਰਿੰਦਰ ਵੀ ਚੱਲ ਰਹੇ ਹਨ ਅਮਿਤ ਸ਼ਾਹ ਦੇ ਰਾਹ 'ਤੇ

ਕੈਪਟਨ ਅਮਰਿੰਦਰ ਵੀ ਚੱਲ ਰਹੇ ਹਨ ਅਮਿਤ ਸ਼ਾਹ ਦੇ ਰਾਹ ‘ਤੇ

‘ਆਪ’ ਆਗੂ ਸੰਧਵਾਂ ਨੇ ਕਿਹਾ, ਕੇਂਦਰ ਦੀਆਂ ਏਜੰਸੀਆਂ ਕਿਸਾਨੀ ਸੰਘਰਸ਼ ਨੂੰ ਕਰ ਰਹੀਆਂ ਹਨ ਬਦਨਾਮ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੱਥ ਠੋਕੇ ਬਣ ਕੇ ਕੰਮ ਕਰ ਰਹੇ ਹਨ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਧਵਾਂ ਨੇ ਕਿਹਾ ਕਿ ਜਿਸ ਤਰ੍ਹਾਂ ਸੰਗਰੂਰ ਦੇ ਐਸਡੀਐਮ ਨੇ 2 ਦਸੰਬਰ ਨੂੰ ਟੈਂਟ ਮਾਲਕਾਂ ਨੂੰ ਇਹ ਆਦੇਸ਼ ਦਿੱਤੇ ਸਨ ਕਿ ਕਿਸੇ ਨੂੰ ਵੀ ਟੈਂਟ ਦਾ ਸਮਾਨ ਨਾ ਦਿੱਤਾ ਜਾਵੇ। ਇਨ੍ਹਾਂ ਆਦੇਸ਼ਾਂ ਤੋਂ ਬਾਅਦ 6 ਦਸੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਆਏ ਹਨ। ਜਿੱਥੇ ਉਨ੍ਹਾਂ ਅਮਿਤ ਸ਼ਾਹ ਨੂੰ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਦੇ ਮਾਮਲੇ ਵਿੱਚ ਉਹ ਵੀ ਕੇਂਦਰ ਸਰਕਾਰ ਦੇ ਨਾਲ ਹਨ ਅਤੇ ਐਸ ਡੀ ਐਮ ਵੱਲੋਂ ਜਾਰੀ ਪੱਤਰ ਉਨ੍ਹਾਂ ਅਮਿਤ ਸ਼ਾਹ ਨੂੰ ਵਿਖਾਇਆ ਸੀ। ਸੰਧਵਾਂ ਨੇ ਕਿਹਾ ਕਿ ਇਹ ਪੱਤਰ ਰੱਦ ਹੋਣਾ ਚਾਹੀਦਾ ਹੈ ਕਿਉਂਕਿ ਕਿਸਾਨ ਟੈਂਟ ਦਿੱਲੀ ਵੀ ਲਿਜਾ ਰਹੇ ਰਹੇ ਹਨ। ਸੰਧਵਾਂ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਨੂੰ ਕੇਂਦਰ ਸਰਕਾਰ ਦੀਆਂ ਏਜੰਸੀਆਂ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

RELATED ARTICLES

POPULAR POSTS