![](https://parvasinewspaper.com/wp-content/uploads/2023/08/Borwell.jpg)
ਜਲੰਧਰ ਨੇੜੇ ਕਰਤਾਰਪੁਰ ’ਚ 80 ਫੁੱਟ ਡੂੰਘੇ ਬੋਰਵੈਲ ’ਚ ਡਿੱਗ ਗਿਆ ਸੀ ਮਕੈਨਿਕ
ਜਲੰਧਰ/ਬਿਊਰੋ ਨਿਊਜ਼
ਜਲੰਧਰ ਨੇੜੇ ਕਰਤਾਰਪੁਰ ’ਚ 80 ਫੁੱਟ ਡੂੰਘੇ ਬੋਰਵੈੱਲ ਵਿਚ ਫਸੇ ਮਕੈਨਿਕ ਸੁਰੇਸ਼ ਕੁਮਾਰ ਦੀ ਮੌਤ ਹੋ ਗਈ ਹੈ। ਸ਼ਨਿਚਰਵਾਰ ਸ਼ਾਮ ਤੋਂ ਬੇਰਵੈੱਲ ’ਚ ਫਸੇ ਸੁਰੇਸ਼ ਕੁਮਾਰ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਅੱਜ ਸੋਮਵਾਰ ਸ਼ਾਮ 4 ਕੁ ਵਜੇ ਉਸਦੀ ਲਾਸ਼ ਨੂੰ ਬਾਹਰ ਕੱਢਿਆ ਜਾ ਸਕਿਆ ਹੈ। ਜ਼ਿਕਰਯੋਗ ਹੈ ਕਿ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੀ ਉਸਾਰੀ ਦੌਰਾਨ ਕਰਤਾਰਪੁਰ-ਕਪੂਰਥਲਾ ਸੜਕ ਉੱਪਰ ਪਿੰਡ ਬਸਰਾਮਪੁਰ ਵਿਖੇ ਪੁਲ਼ ਬਣਾਉਣ ਲਈ ਖੂਹੀਆਂ ਬਣਾਉਣ ਦੇ ਕੰਮ ਦੌਰਾਨ ਉਸਾਰੀ ਕਰ ਰਹੀ ਕੰਪਨੀ ਦੀ ਬੋਰ ਕਰਨ ਵਾਲੀ ਮਸ਼ੀਨ ਫਸ ਗਈ ਸੀ, ਜਿਸਨੂੰ ਕੱਢਣ ਲਈ ਕੰਪਨੀ ਵੱਲੋਂ 2 ਮਾਹਿਰਾਂ ਪਵਨ ਤੇ ਸੁਰੇਸ਼ ਨੂੰ ਹਰਿਆਣੇ ਤੋਂ ਬੁਲਾਇਆ ਗਿਆ ਸੀ। ਅਚਾਨਕ ਵਾਪਰੇ ਹਾਦਸੇ ਦੌਰਾਨ ਬੋਰਵੈਲ ਵਿਚ ਸੁਰੇਸ਼ ਕੁਮਾਰ ਫਸ ਗਿਆ। ਸੁਰੇਸ਼ ਕੁਮਾਰ ਨੂੰ ਕੱਢਣ ਲਈ ਕੰਪਨੀ ਵਲੋਂ ਐਤਵਾਰ ਸਵੇਰ ਤੋਂ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ ਪਰ ਸੋਮਵਾਰ ਸ਼ਾਮ 4 ਕੁ ਵਜੇ ਬੋਰਵੈੱਲ ’ਚੋਂ ਉਸਦੀ ਲਾਸ਼ ਨੂੰ ਕੱਢਿਆ ਜਾ ਸਕਿਆ।