ਡਿਵੈਲਪਮੈਂਟ ਕਮਿਸ਼ਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰੇਗਾ ਰਿਪੋਰਟ November 15, 2023 ਡਿਵੈਲਪਮੈਂਟ ਕਮਿਸ਼ਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰੇਗਾ ਰਿਪੋਰਟ ਪੰਜਾਬ ਦੀਆਂ ਪ੍ਰਮੁੱਖ ਯੋਜਨਾਵਾਂ ’ਤੇ ਰੱਖੀ ਜਾਵੇਗੀ ਨਜ਼ਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਨੀਤੀ ਆਯੋਗ ਦੀ ਤਰਜ਼ ’ਤੇ ਸਰਕਾਰ ਨੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਦਾ ਗਠਨ ਕਰ ਦਿੱਤਾ ਹੈ। ਹਾਲਾਂਕਿ ਅਜੇ ਤੱਕ ਇਸ ਕਮਿਸ਼ਨ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਨਹੀਂ ਕੀਤੀ ਗਈ ਹੈ, ਸਿਰਫ ਬੋਸਟਨ ਕੰਸਲਟੈਂਸੀ ਗਰੁੱਪ ਵਿਚ ਸੀਨੀਅਰ ਅਹੁਦੇ ’ਤੇ ਕਾਰਜਸ਼ੀਲ ਸੀਮਾ ਬਾਂਸਲ ਨੂੰ ਵਾਈਸ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਇਹ ਕਮਿਸ਼ਨ ਦੱਸੇਗਾ ਕਿ ਕਿਸ ਤਰ੍ਹਾਂ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਸਕੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਲਦ ਹੀ ਇਸ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਮੁੱਖ ਮੰਤਰੀ ਭਗਵੰਤ ਮਾਨ ਕਰ ਦੇਣਗੇ। ਇਸ ਕਮਿਸ਼ਨ ਵਿਚ ਕਰੀਬ 6 ਮੈਂਬਰ ਹੋਣ ਦੀ ਸੰਭਾਵਨਾ ਹੈ। ਇਹ ਕਮਿਸ਼ਨ ਰਿਪੋਰਟ ਤਿਆਰ ਕਰਕੇ ਮੁੱਖ ਮੰਤਰੀ ਨੂੰ ਸੌਂਪੇਗਾ ਅਤੇ ਸਰਕਾਰ ਇਸ ਸਬੰਧੀ ਜਾਣਕਾਰੀ ਮੀਡੀਆ ਨਾਲ ਸਾਂਝੀ ਕਰੇਗੀ। ਇਹ ਕਮਿਸ਼ਨ ਪੰਜਾਬ ਵਿਚ ਮਹੱਲਾ ਕਲੀਨਿਕ, ਸਕੂਲ ਆਫ ਐਮੀਨੈਂਸ, ਖੇਤੀ ਨੀਤੀ ਸਣੇ ਹੋਰ ਵਿਭਾਗਾਂ ’ਤੇ ਵੀ ਨਜ਼ਰ ਰੱਖੇਗਾ। ਨਾਲ ਹੀ ਸਰਕਾਰੀ ਕਮਾਈ ਕਿਸ ਤਰ੍ਹਾਂ ਵਧੇਗੀ, ਇਸ ’ਤੇ ਵੀ ਡਿਪਵੈਲਪਮੈਂਟ ਕਮਿਸ਼ਨ ਕੰਮ ਕਰੇਗਾ। 2023-11-15 Parvasi Chandigarh Share Facebook Twitter Google + Stumbleupon LinkedIn Pinterest