ਕਿਹਾ – ਜੇਕਰ ਚੀਨ ਨਾਲ ਲਾਠੀਆਂ ਨਾਲ ਹੀ ਲੜਨਾ ਹੈ ਤਾਂ ਸਰਹੱਦ ‘ਤੇ ਆਰ.ਐਸ.ਐਸ. ਨੂੰ ਭੇਜੋ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਲਵਾਨ ਘਾਟੀ ਲਦਾਖ਼ ਵਿਖੇ ਸ਼ਹੀਦ ਹੋਏ ਪੰਜਾਬ ਨਾਲ ਸਬੰਧਿਤ ਚਾਰ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਪਹਿਲਾਂ ਕੈਪਟਨ ਨੇ ਕਿਹਾ ਕਿ ਜੇਕਰ ਚੀਨ ਨਾਲ ਲਾਠੀਆਂ ਨਾਲ ਲੜਾਈ ਕਰਨੀ ਹੈ ਤਾਂ ਆਰ.ਐਸ.ਐਸ. ਵਾਲਿਆਂ ਨੂੰ ਭੇਜੋ। ਉਨ੍ਹਾਂ ਕਿਹਾ ਕਿ ਸਰਹੱਦ ‘ਤੇ ਲੜਨ ਵਾਲਿਆਂ ਨੂੰ ਹਥਿਆਰ ਦਿੱਤੇ ਜਾਣੇ ਚਾਹੀਦੇ ਹਨ। ਕੈਪਟਨ ਨੇ ਕਿਹਾ ਕਿ ਇਸ ਸਬੰਧੀ ਸਾਰੇ ਭਾਰਤੀ ਕੇਂਦਰ ਸਰਕਾਰ ਕੋਲੋਂ ਢੁੱਕਵਾਂ ਜਵਾਬ ਮੰਗਦੇ ਹਨ। ਕੈਪਟਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਫੌਜੀ ਜਵਾਨਾਂ ਨੂੰ ਕਿਹਾ ਜਾਵੇ ਕਿ ਦੁਸ਼ਮਣ ਜੇਕਰ ਸਾਡਾ ਇਕ ਮਾਰਦੇ ਹਨ ਅਤੇ ਸਾਨੂੰ ਉਨ੍ਹਾਂ ਦੇ ਤਿੰਨ ਮਾਰਨੇ ਚਾਹੀਦੇ ਹਨ।
ਇਸੇ ਦੌਰਾਨ ਰਾਹੁਲ ਗਾਂਧੀ ਨੇ ਲਗਾਤਾਰ ਤੀਜੇ ਦਿਨ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਗਲਵਾਨ ਵਿਚ ਚੀਨ ਦਾ ਹਮਲਾ ਸੋਚੀ ਸਮਝੀ ਸਾਜਿਸ਼ ਸੀ। ਕੇਂਦਰ ਦੀ ਮੋਦੀ ਸਰਕਾਰ ਸੁੱਤੀ ਰਹੀ ਅਤੇ ਉਸ ਨੇ ਸਮੱਸਿਆ ਨੂੰ ਨਹੀਂ ਸਮਝਿਆ। ਰਾਹੁਲ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਅਣਗਹਿਲੀ ਦੀ ਜਵਾਨਾਂ ਨੂੰ ਸ਼ਹੀਦੀ ਦੇ ਕੇ ਕੀਮਤ ਚੁਕਾਉਣੀ ਪਈ ਹੈ।
Check Also
ਸ਼ੋ੍ਮਣੀ ਅਕਾਲੀ ਦਲ ਦੇ ਵਫ਼ਦ ਨੇ ਗੁਰਦੁਆਰਾ ਚੋਣ ਕਮਿਸ਼ਨਰ ਨਾਲ ਕੀਤੀ ਮੁਲਾਕਾਤ
ਸ਼ੋ੍ਮਣੀ ਕਮੇਟੀ ਦੀ ਚੋਣਾਂ ਲਈ ਬਣੀਆਂ ਵੋਟਰ ਸੂਚੀਆਂ ’ਚ ਹੋਈ ਗੜਬੜੀ ਦਾ ਮੁੱਦਾ ਚੁੱਕਿਆ ਚੰਡੀਗੜ੍ਹ/ਬਿਊਰੋ …