0.2 C
Toronto
Tuesday, January 13, 2026
spot_img
Homeਪੰਜਾਬਕੇਜਰੀਵਾਲ ਨੇ ਪੰਜਾਬ ਲਈ ਦਿੱਤੀ ਹੋਰ ਗਾਰੰਟੀ

ਕੇਜਰੀਵਾਲ ਨੇ ਪੰਜਾਬ ਲਈ ਦਿੱਤੀ ਹੋਰ ਗਾਰੰਟੀ

ਕਿਹਾ, ਹਰ ਪੰਜਾਬੀ ਨੂੰ ਮਿਲੇਗਾ ਹੈਲਥ ਕਾਰਡ ਤੇ ਹਰ ਪਿੰਡ ‘ਚ ਬਣਨਗੇ ਕਲੀਨਿਕ
ਲੁਧਿਆਣਾ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿਚ ਪ੍ਰੈਸ ਕਾਨਫਰੰਸ ਦੌਰਾਨ ਪੰਜਾਬੀਆਂ ਲਈ 6 ਹੋਰ ਵਾਅਦੇ ਕੀਤੇ ਹਨ। ਕੇਜਰੀਵਾਲ ਨੇ ਪੰਜਾਬ ਵਿਚ ਸਿਹਤ ਲਈ 6 ਗਾਰੰਟੀ ਯੋਜਨਾਵਾਂ ਦਾ ਐਲਾਨ ਕੀਤਾ। ਇਸੇ ਤਹਿਤ ਸਰਕਾਰੀ ਹਸਪਤਾਲਾਂ ਵਿਚ ਇਲਾਜ ਅਤੇ ਅਪਰੇਸ਼ਨ ਮੁਫਤ ਹੋਵੇਗਾ। ਦਵਾਈਆਂ ਅਤੇ ਟੈਸਟ ਵੀ ਮੁਫਤ ਹੋਣਗੇ।
ਕੇਜਰੀਵਾਲ ਨੇ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਏਅਰ ਕੰਡੀਸ਼ਨ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਹੋਰ ਨਵੇਂ ਸਰਕਾਰੀ ਹਸਪਤਾਲ ਵੀ ਖੋਲ੍ਹੇ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਹਰ ਵਿਅਕਤੀ ਨੂੰ ਇਕ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ, ਉਸ ਵਿਚ ਸਿਹਤ ਸਬੰਧੀ ਸਾਰੀ ਜਾਣਕਾਰੀ ਹੋਵੇਗੀ। ਜਿਸ ਕੋਲ ਇਹ ਕਾਰਡ ਹੋਵੇਗਾ ਉਸ ਨੂੰ ਵਧੀਆ ਤੋਂ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਵੇਗਾ।
ਇਸਦੇ ਨਾਲ ਹੀ ਦਿੱਲੀ ਵਾਂਗ ਮੁਹੱਲਾ ਕਲੀਨਿਕ ਹਰ ਪਿੰਡ ਵਿਚ ਬਣਾਏ ਜਾਣਗੇ, ਜਿਸ ਨੂੰ ਪਿੰਡ ਕਲੀਨਿਕ ਦਾ ਨਾਮ ਦਿੱਤਾ ਜਾਵੇਗਾ ਅਤੇ ਇਨ੍ਹਾਂ ਵਿਚ ਸਰਦੀ, ਖਾਂਸੀ ਵਰਗੀਆਂ ਬਿਮਾਰੀਆਂ ਦਾ ਇਲਾਜ ਹੋਵੇਗਾ। ਇਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਵਿਖੇ ਆਏ ਸਨ ਉਸ ਸਮੇਂ ਵੀ ਉਨ੍ਹਾਂ ਨੇ ਪੰਜਾਬੀਆਂ ਨੂੰ ਮੁਫ਼ਤ 300 ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ।

RELATED ARTICLES
POPULAR POSTS