ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਲਈ ਪੰਜ ਜ਼ਿਲ੍ਹਿਆਂ ਦੇ 48 ਬੂਥਾਂ ‘ਤੇ ਹੋਈ ਰੀਪੋਲਿੰਗ ਵਿਚ 80 ਫੀਸਦੀ ਤੋਂ ਵੀ ਵਧ ਵੋਟਿੰਗ ਹੋਈ ਹੈ। ਜਦਕਿ ਲੋਕ ਸਭਾ ਸੀਟ ਅੰਮ੍ਰਿਤਸਰ ਦੀ ਉਪ ਚੋਣ ਲਈ 75 ਫੀਸਦੀ ਵੋਟਿੰਗ ਹੋਈ ਹੈ। ਮਸ਼ੀਨਾਂ ਵਿਚ ਗੜਬੜੀ ਤੇ ਸ਼ਿਕਾਇਤਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ 5 ਜ਼ਿਲ੍ਹਿਆਂ ਵਿਚ ਮੁੜ ઠਵੋਟਿੰਗ ਕਰਵਾਈ ਗਈ। ਵੀਰਵਾਰ 9 ਫਰਵਰੀ ਨੂੰ 48 ਪੋਲਿੰਗ ਬੂਥਾਂ ‘ਤੇ ਪਈਆਂ ਵੋਟਾਂ ਦੌਰਾਨ ਵਿਧਾਨ ਸਭਾ ਹਲਕਾ ਮਜੀਠਾ ਵਿਚ 75 ਫੀਸਦੀ, ਮੁਕਤਸਰ ਵਿਚ 89.4 ਫੀਸਦੀ, ਸੰਗਰੂਰ ਵਿਚ 84.64 ਫੀਸਦੀ , ਮੋਗਾ ‘ਚ 81.26 ਫੀਸਦੀ ਤੇ ਸਭ ਤੋਂ ਵਧ ਮਾਨਸਾ ਦੇ ਸਰਦੂਲਗੜ੍ਹ ‘ਚ 90.33 ਫੀਸਦੀ ਵੋਟਿੰਗ ਹੋਈ ਹੈ।

