21 C
Toronto
Friday, June 12, 2026
spot_img
HomeਕੈਨੇਡਾFrontਸੁਨੀਲ ਜਾਖੜ ਨੇ ਭਾਜਪਾ ਦੇ ਸੰਕਲਪ ਪੱਤਰ ਨੂੰ ਦੱਸਿਆ ‘ਪਰਸਨਲ ਗਰੰਟੀ’

ਸੁਨੀਲ ਜਾਖੜ ਨੇ ਭਾਜਪਾ ਦੇ ਸੰਕਲਪ ਪੱਤਰ ਨੂੰ ਦੱਸਿਆ ‘ਪਰਸਨਲ ਗਰੰਟੀ’

ਕਿਹਾ : ਮੋਦੀ ਜੀ ਜੋ ਕਹਿੰਦੇ ਹਨ ਉਹ ਪੂਰਾ ਵੀ ਕਰਦੇ ਹਨ
ਚੰਡੀਗੜ੍ਹ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਾਜਪਾ ਵੀ ਪੂਰੀ ਤਾਕਤ ਨਾਲ ਜੁਟੀ ਹੋਈ ਹੈ। ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦਾ ਸੰਕਲਪ ਪੱਤਰ ਕਿਸਾਨਾਂ, ਗਰੀਬ ਲੋਕਾਂ, ਮੱਧ ਵਰਗ, ਮਹਿਲਾਵਾਂ ਸਮੇਤ ਹਰ ਖੇਤਰ ਅਤੇ ਵਰਗ ਦਾ ਖਿਆਲ ਰੱਖ ਕੇ ਬਣਾਇਆ ਗਿਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਇਸ ਵਿਚ ਕੋਈ ਰਿਓੜੀਆਂ ਨਹੀਂ ਵੰਡੀਆਂ ਗਈਆਂ ਹਨ ਅਤੇ ਇਹ ਸੰਕਲਪ ਪੱਤਰ ਨਹੀਂ ਸਗੋਂ ਪਰਸਨਲ ਗਰੰਟੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵਿਚ ਲੋਕਾਂ ਨੂੰ ਸਮਰਥ ਬਣਾਉਣ ਦੀ ਗਰੰਟੀ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਜੋ ਕਹਿੰਦੇ ਹਨ ਉਹ ਹਮੇਸ਼ਾ ਪੂਰਾ ਕਰਕੇ ਦਿਖਾਉਂਦੇ ਹਨ। ਜਾਖੜ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਸਭ ਫਰੀ ਸਬੰਧੀ ਗੱਲਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਹਾਲਤ ਇਹ ਹੋ ਗਈ ਹੈ ਕਿ ਪੱਲੇ ਨੀ ਧੇਲਾ ਤੇ ਕਰਦੀ ਮੇਲਾ ਮੇਲਾ। ਵਿਰੋਧੀ ਸਿਆਸੀ ਪਾਰਟੀਆਂ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਜਿੰਨੀ ਚਾਦਰ ਹੋਵੇ, ਪੈਰ ਓਨੇ ਹੀ ਪਸਾਰਨੇ ਚਾਹੀਦੇ ਹਨ।
RELATED ARTICLES
POPULAR POSTS