ਜੇਲ੍ਹ ਵਿਚ ਰਾਮ ਰਹੀਮ ਦੀ ਬੇਚੈਨੀ ਦਾ ਕਾਰਨ ਹੈ ਕਾਮ ਵਾਸਨਾ ਦੀ ਪੂਰਤੀ ਨਾ ਹੋਣਾ
ਚੰਡੀਗੜ੍ਹ/ਬਿਊਰੋ ਨਿਊਜ਼
ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਸਿਹਤ ਵਿਗੜਨ ਦਾ ਕਾਰਨ ਡਾਕਟਰਾਂ ਨੇ ਲੱਭ ਲਿਆ ਹੈ। ਰਾਮ ਰਹੀਮ ਦੀ ਜਾਂਚ ਕਰਨ ਗਈ ਡਾਕਟਰਾਂ ਦੀ ਟੀਮ ਨੇ ਉਸਦੇ ਮੁਕੰਮਲ ਚੈਕਅੱਪ ਤੋਂ ਬਾਅਦ ਸਨਸਨੀਖੇਜ਼ ਖੁਲਾਸਾ ਕੀਤਾ ਹੈ ਕਿ ਉਹ ਸੈਕਸ ਦਾ ਆਦੀ ਹੈ। ਇਸ ਕਰਕੇ ਜੇਲ੍ਹ ਵਿਚ ਉਸਦੀ ਤਬੀਅਤ ਖਰਾਬ ਹੋ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸੇ ਕਾਰਨ ਉਹ ਲਗਾਤਾਰ ਬੇਚੈਨ ਰਹਿੰਦਾ ਹੈ ਤੇ ਉਸ ਨੂੰ ਨੀਂਦ ਨਹੀਂ ਆਉਂਦੀ। ਚੇਤੇ ਰਹੇ ਕਿ ਡੇਰੇ ਦੇ ਇਕ ਸਾਬਕਾ ਸੇਵਾਦਾਰ ਨੇ ਵੀ ਦਾਅਵਾ ਕੀਤਾ ਸੀ ਕਿ ਰਾਮ ਰਹੀਮ ਸੈਕਸ ਟੌਨਿਕ ਵੀ ਲੈਂਦਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਰਾਮ ਰਹੀਮ ਦੇ ਇਲਾਜ ਲਈ ਪੀਜੀਆਈ ਚੰਡੀਗੜ੍ਹ ਤੱਕ ਪਹੁੰਚ ਕੀਤੀ ਗਈ ਸੀ ਪਰ ਪੀਜੀਆਈ ਦੇ ਡਾਕਟਰਾਂ ਨੇ ਰਾਮ ਰਹੀਮ ਦਾ ਇਲਾਜ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਇਸ ਨੂੰ ਰੋਹਤਕ ਵਿਚ ਹੀ ਰੱਖਿਆ ਜਾਵੇ।
Check Also
ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ
ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …