Breaking News
Home / ਪੰਜਾਬ / ਕਪੂਰਥਲਾ ਦਾ ਨਵਜੋਤ ਸਿੰਘ ਇੰਗਲੈਂਡ ’ਚ ਬਣਿਆ ਪਾਇਲਟ

ਕਪੂਰਥਲਾ ਦਾ ਨਵਜੋਤ ਸਿੰਘ ਇੰਗਲੈਂਡ ’ਚ ਬਣਿਆ ਪਾਇਲਟ

ਪਿੰਡ ਅਕਬਰਪੁਰ ’ਚ ਖੁਸ਼ੀ ਦੀ ਲਹਿਰ, ਵਿਧਾਇਕ ਸੁਖਪਾਲ ਖਹਿਰਾ ਨੇ ਦਿੱਤੀ ਵਧਾਈ
ਕਪੂਰਥਲਾ/ਬਿਊਰੋ ਨਿਊਜ਼ : ਕਪੂਰਥਲਾ ਜ਼ਿਲ੍ਹੇ ਦੇ ਸਿੱਖ ਨੌਜਵਾਨ ਨਵਜੋਤ ਸਿੰਘ ਨੇ ਸਿੱਖੀ ਸਵਰੂਪ ਵਿਚ ਰਹਿੰਦੇ ਹੋਏ ਇੰਗਲੈਂਡ ਵਿਚ ਪਾਇਲਟ ਬਣ ਕੇ ਨਵੀਆਂ ਉਚਾਈਆਂ ਨੂੰ ਛੂਹਿਆ ਹੈ। ਨਵਜੋਤ ਸਿੰਘ ਕਪੂਰਥਲਾ ਜ਼ਿਲ੍ਹੇ ਦੀ ਭੁਲੱਥ ਤਹਿਸੀਲ ਦੇ ਪਿੰਡ ਅਕਬਰਪੁਰ ਦਾ ਰਹਿਣ ਵਾਲਾ ਹੈ। ਖੁਸ਼ੀ ਜਾਹਿਰ ਕਰਦੇ ਹੋਏ ਦਾਦਾ ਸੂਰਤ ਸਿੰਘ ਨੇ ਕਿਹਾ ਕਿ ਮੇਰੇ ਪੋਤੇ ਨੇ ਸਿੱਖੀ ਅਤੇ ਪਿੰਡ ਦਾ ਨਾਂ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ। ਪਹਿਲਾਂ ਉਸ ਨੇ ਸਿੱਖੀ ਸਵਰੂਪ ਵਿਚ ਰਹਿੰਦੇ ਹੋਏ ਆਪਣੀ ਪੜ੍ਹਾਈ ਮੁਕੰਮਲ ਕੀਤੀ ਅਤੇ ਹੁਣ ਉਸ ਨੇ ਆਪਣੀ ਮਿਹਨਤ ਸਦਕਾ ਹੀ ਇੰਗਲੈਂਡ ਦੀ ਰਿਆਨ ਏਅਰਲਾਈਨਜ਼ ’ਚ ਪਾਇਲਟ ਬਣਨ ਦਾ ਮੁਕਾਮ ਹਾਸਲ ਕੀਤਾ ਹੈ। ਨਵਜੋਤ ਸਿੰਘ ਦੀ ਦਾਦੀ ਗੁਰਮੀਤ ਕੌਰ ਨੇ ਦੱਸਿਆ ਕਿ ਉਸ ਦਾ ਜਨਮ ਪਿੰਡ ਵਿਚ ਹੀ ਹੋਇਆ ਸੀ ਪ੍ਰੰਤੂ ਕਾਫ਼ੀ ਦੇਰ ਪਹਿਲਾਂ ਉਹ ਆਪਣੇ ਮਾਤਾ-ਪਿਤਾ ਨਾਲ ਵਿਦੇਸ਼ ਚਲੇ ਗਏ ਸਨ ਅਤੇ ਉਸ ਸਮੇਂ ਨਵਜੋਤ ਦੀ ਉਮਰ ਮਹਿਜ 5-6 ਸਾਲ ਦੀ ਸੀ। ਦਾਦਾ-ਦਾਦੀ ਨੇ ਕਿਹਾ ਕਿ ਉਸ ਨੂੰ ਇਹ ਕਾਮਯਾਬੀ ਵਾਹਿਗੁਰੂ ਨੇ ਹੀ ਬਖਸ਼ੀ ਹੈ। ਉਧਰ ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਵਿਧਾਇਕ ਬੀਬੀ ਜਗੀਰ ਕੌਰ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ।

Check Also

ਪੰਜਾਬ ਭਾਜਪਾ ਦੇ ਵਫਦ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

ਚੋਣ ਕਮਿਸ਼ਨ ਨੇ ਡੀ.ਜੀ.ਪੀ. ਪੰਜਾਬ ਤੋਂ ਮੰਗਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ …