Breaking News
Home / ਪੰਜਾਬ / ਸੁਖਪਾਲ ਖਹਿਰਾ ਨੇ ਰਮਨਜੀਤ ਸਿੱਕੀ ‘ਤੇ ਲਗਾਏ ਕਈ ਗੰਭੀਰ ਇਲਜ਼ਾਮ

ਸੁਖਪਾਲ ਖਹਿਰਾ ਨੇ ਰਮਨਜੀਤ ਸਿੱਕੀ ‘ਤੇ ਲਗਾਏ ਕਈ ਗੰਭੀਰ ਇਲਜ਼ਾਮ

ਕਿਹਾ, ਕੈਪਟਨ ਨੇ ਰਾਣਾ ਗੁਰਜੀਤ ਨੂੰ ਬਚਾ ਲਿਆ, ਸਿੱਕੀ ਨੂੰ ਵੀ ਬਚਾ ਲੈਣਗੇ
ਜਲੰਧਰ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ‘ਤੇ ਕਈ ਗੰਭੀਰ ਇਲਜ਼ਾਮ ਲਾਏ ਹਨ। ਖਹਿਰਾ ਨੇ ਕਿਹਾ ਕਿ ਸਿੱਕੀ ਨੇ ਜਲੰਧਰ ਦੇ ਘੁੱਗਸ਼ੋਰ ਪਿੰਡ ਵਿਚ 22 ਸਾਲ ਤੋਂ 5 ਏਕੜ ਜ਼ਮੀਨ ‘ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਜਿਵੇਂ ਰਾਣਾ ਗੁਰਜੀਤ ਸਿੰਘ ਨੂੰ ਬਚਾਇਆ ਹੈ, ਉਸੇ ਤਰ੍ਹਾਂ ਰਮਨਜੀਤ ਸਿੰਘ ਸਿੱਕੀ ਨੂੰ ਵੀ ਬਚਾ ਲੈਣਗੇ।
ਖਹਿਰਾ ਨੇ ਕਿਹਾ ਕਿ ਸਿੱਕੀ ਦਾ ਪਿੰਡ ਵਿਚ ਹੀ ਮਿਲਕ ਪਲਾਂਟ ਹੈ। ਉੱਥੇ ਸਿੱਕੀ ਨੇ ਪਿੰਡ ਦੀ ਪੰਜ ਏਕੜ ਜ਼ਮੀਨ ‘ਤੇ 22 ਸਾਲ ਤੋਂ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਇਸ ਦਾ ਉਨ੍ਹਾਂ ਕੋਲ ਪੂਰਾ ਰੈਵੀਨਿਊ ਰਿਕਾਰਡ ਹੈ।

Check Also

ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਯਾਤਰਾ ਚੌਥੇ ਦਿਨ ਵੀ ਜਾਰੀ

ਲੋਕਾਂ ਵੱਲੋਂ ਥਾਂ-ਥਾਂ ’ਤੇ ਯਾਤਰਾ ਕੀਤਾ ਗਿਆ ਸਵਾਗਤ ਗੁਰਦਾਸਪੁਰ/ਬਿਊਰੋ ਨਿਊਜ਼ : ਪੰਜਾਬ ਦੇ ਰਾਜਪਾਲ ਗੁਲਾਬ …