5.4 C
Toronto
Monday, April 13, 2026
spot_img
Homeਪੰਜਾਬਕਾਂਗਰਸ ਕਰੇਗੀ ਗੁਰੂਗ੍ਰਾਮ ਤੋਂ ਦਰਭੰਗਾ ਤੱਕ ਮਾਰਚ

ਕਾਂਗਰਸ ਕਰੇਗੀ ਗੁਰੂਗ੍ਰਾਮ ਤੋਂ ਦਰਭੰਗਾ ਤੱਕ ਮਾਰਚ

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੋਦੀ ਆਮ ਲੋਕਾਂ ਨੂੰ ਭੁੱਲੇ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਪੀਲ ਤੋਂ ਬਾਅਦ ਪੰਜਾਬ ਦੇ ਕਈ ਕਾਂਗਰਸੀ ਆਗੂਆਂ ਨੇ ਸੋਸ਼ਲ ਮੀਡੀਆ ਰਾਹੀਂ ਕੇਂਦਰ ਸਰਕਾਰ ਤੱਕ ਪਹੁੰਚਣ ਦੀ ਮੁਹਿੰਮ ਚਲਾਈ। ਇਸ ਦੌਰਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਰਾਹੀਂ ਆਮ ਲੋਕਾਂ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਜੇ ਸਥਿਤੀ ਸਧਾਰਨ ਰਹੀ ਤਾਂ ਕਾਂਗਰਸ ਗੁਰੂਗ੍ਰਾਮ ਤੋਂ ਦਰਭੰਗਾ ਤੱਕ ਮਾਰਚ ਕਰੇਗੀ।ਜਾਖੜ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਸਤਿਕਾਰਤ ਅਹੁਦੇ ‘ਤੇ ਬੈਠੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਲੋਕਾਂ ਨੂੰ ਪੂਰੀ ਤਰ੍ਹਾਂ ਭੁੱਲ ਗਏ ਹਨ। ਉਨ੍ਹਾਂ ਗੁਰੂਗ੍ਰਾਮ ਤੋਂ ਦਰਭੰਗ ਜਾ ਰਹੇ ਪਰਵਾਸੀਆਂ ਦੀ ਦੁਰਦਸ਼ਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਗੁਰੂਗ੍ਰਾਮ ਤੋਂ ਦਰਭੰਗਾ ਤੱਕ ਮਾਰਚ ਕਰੇਗੀ ਤਾਂ ਕਿ ਸਾਈਕਲ ‘ਤੇ ਆਪਣੇ ਪਿਤਾ ਨੂੰ ਲੈ ਕੇ ਜਾਣ ਵਾਲੀ ਲੜਕੀ ਵਰਗੇ ਲੱਖਾਂ ਪਰਵਾਸੀ ਪੀੜਤਾਂ ਨਾਲ ਏਕਤਾ ਦਿਖਾਈ ਜਾ ਸਕੇ।

RELATED ARTICLES
POPULAR POSTS