18.2 C
Toronto
Monday, July 20, 2026
spot_img
Homeਪੰਜਾਬਰਾਮ ਰਹੀਮ ਖਿਲਾਫ ਇਕ ਹੋਰ ਕੇਸ ਹੋਇਆ ਦਰਜ

ਰਾਮ ਰਹੀਮ ਖਿਲਾਫ ਇਕ ਹੋਰ ਕੇਸ ਹੋਇਆ ਦਰਜ

ਈਡੀ ਹੁਣ ਡੇਰੇ ਦੀ ਜਾਇਦਾਦ ਦੇ ਮਾਮਲਿਆਂ ਬਾਰੇ ਕਰੇਗਾ ਜਾਂਚ
ਚੰਡੀਗੜ੍ਹ/ਬਿਊਰੋ ਨਿਊਜ਼
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ਦੀ ਹਵਾ ਖਾ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਕੇਸ ਦਰਜ ਕਰ ਲਿਆ ਹੈ। ਈਡੀ ਹੁਣ ਡੇਰੇ ਦੀ ਜਾਇਦਾਦ ਦੇ ਮਾਮਲਿਆਂ ਦੀ ਜਾਂਚ ਕਰੇਗਾ। ਅੱਜ ਦੀ ਸੁਣਵਾਈ ਦੌਰਾਨ ਅਦਾਲਤ ਨੇ ਹਰਿਆਣਾ ਪੁਲਿਸ ਦੀ ਝਾੜਝੰਬ ਵੀ ਕੀਤੀ ਤੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾ ਦੇ ਗ੍ਰਿਫਤਾਰ ਨਾ ਹੋਣ ਦਾ ਕਾਰਨ ਵੀ ਪੁੱਛਿਆ।
ਅਦਾਲਤ ਵਿੱਚ ਈਡੀ ਤੇ ਆਮਦਨ ਕਰ ਵਿਭਾਗ ਵੱਲੋਂ ਪੇਸ਼ ਹੋਏ ਵਕੀਲ ਸੱਤਿਆਪਾਲ ਜੈਨ ਨੇ ਦੱਸਿਆ ਕਿ ਉਨ੍ਹਾਂ ਨੇ ਡੇਰੇ ਦੇ ਆਮਦਨ ਸਰੋਤਾਂ ਤੇ ਜਾਇਦਾਦਾਂ ਸਬੰਧੀ ਸਬੂਤਾਂ ਦੀ ਮੰਗ ਹਰਿਆਣਾ ਪੁਲਿਸ ਤੋਂ ਕੀਤੀ ਹੈ। ਅਦਾਲਤ ਨੇ ਪੁਲਿਸ ਨੂੰ ਦੋ ਹਫ਼ਤਿਆਂ ਦੇ ਅੰਦਰ ਈ.ਡੀ. ਤੇ ਆਈ.ਟੀ. ਵਿਭਾਗ ਨੂੰ ਲੋੜੀਂਦੇ ਸਬੂਤ ਮਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

RELATED ARTICLES
POPULAR POSTS