Breaking News
Home / ਪੰਜਾਬ / ਹਾਈਕੋਰਟ ਨੇ ਕਿਸਾਨਾਂ ਕੋਲੋਂ ਦੋ ਲੱਖ ਰੁਪਏ ਤੱਕ ਦੇ ਕਰਜ਼ ਦੀ ਵਸੂਲੀ ‘ਤੇ ਸਖਤੀ ਨਾ ਕਰਨ ਦੇ ਦਿੱਤੇ ਹੁਕਮ

ਹਾਈਕੋਰਟ ਨੇ ਕਿਸਾਨਾਂ ਕੋਲੋਂ ਦੋ ਲੱਖ ਰੁਪਏ ਤੱਕ ਦੇ ਕਰਜ਼ ਦੀ ਵਸੂਲੀ ‘ਤੇ ਸਖਤੀ ਨਾ ਕਰਨ ਦੇ ਦਿੱਤੇ ਹੁਕਮ

ਭਾਰਤ ‘ਚ ਤਿੰਨ ਸਾਲਾਂ ਵਿਚ 36 ਹਜ਼ਾਰ ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀઠ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਅਤੇ ਕਰਜ਼ ਮਾਫੀ ਦੇ ਮਾਮਲੇ ‘ਤੇ ਲੰਘੇ ਕੱਲ੍ਹ ਹਾਈਕੋਰਟ ਨੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਛੋਟੇ ਅਤੇ ਮੱਧ ਵਰਗ ਦੇ ਕਿਸਾਨਾਂ ਕੋਲੋਂ ਦੋ ਲੱਖ ਰੁਪਏ ਤੱਕ ਦੇ ਕਰਜ਼ ਦੀ ਵਸੂਲੀ ਲਈ ਸਖਤੀ ਨਾ ਕਰਨ। ਸੰਵਿਧਾਨਕ ਬੈਂਚ ਨੇ 8 ਮਈ ਲਈ ਮਾਮਲੇ ‘ਤੇ ਸੁਣਵਾਈ ਤੈਅ ਕੀਤੀ ਹੈ। ਉਨ੍ਹਾਂ ਨਾਲ ਹੀ ਕਿਹਾ, ਪ੍ਰੇਸ਼ਾਨ ਕਿਸਾਨਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਦਿੱਤਾ ਜਾਵੇ। ਕਿਸਾਨ ਯੂਨੀਅਨਾਂ ਵਲੋਂ ਧਰਨੇ ‘ਤੇ ਰੋਕ ਲਗਾਏ ਜਾਣ ਨੂੰ ਲੈ ਕੇ ਜਨਹਿਤ ਪਟੀਸ਼ਨਾਂ ‘ਤੇ ਬੈਂਚ ਨੇ ਕਿਹਾ ਕਿ ਅਜਿਹਾ ਮੌਕਾ ਹੀ ਕਿਉਂ ਆਏ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਲਈ ਧਰਨਾ ਦੇਣਾ ਪਵੇ।
ਇਸੇ ਦੌਰਾਨ ਲੋਕ ਸਭਾ ਵਿਚ ਖੇਤੀਬਾੜੀ ਮੰਤਰੀ ਰਾਧਾਮੋਹਨ ਸਿੰਘ ਨੇ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ ਤਿੰਨ ਸਾਲਾਂ ਵਿਚ 36 ਹਜ਼ਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ ਹੈ।

Check Also

ਮੋਦੀ ਸਰਕਾਰ ਵੱਲੋਂ ਅੰਨਦਾਤਾ ਕਿਸਾਨ ਨੂੰ ਅੱਤਵਾਦੀ ਕਹਿਣਾ ਨਿੰਦਣਯੋਗ

ਸੰਜੇ ਸਿੰਘ ਨੇ ਕਿਹਾ – ਕੇਂਦਰ ਸਰਕਾਰ ਆਪਣੇ ਹਰ ਵਾਅਦੇ ਤੋਂ ਮੁੱਕਰੀ ਨਾਭਾ/ਬਿਊਰੋ ਨਿਊਜ਼ ਕੇਂਦਰ …