-11.9 C
Toronto
Wednesday, January 28, 2026
spot_img
Homeਪੰਜਾਬਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦਾ ਦਿਹਾਂਤ

ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦਾ ਦਿਹਾਂਤ

ਸਮੁੱਚੇ ਕਲਾਕਾਰ ਜਗਤ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮਾਣਮੱਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ, ਜੋ ਪਿਛਲੇ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਦਾ ਦਿਹਾਂਤ ਉਨਾਂ ਦੇ ਪਿੰਡ ਉਦੋ ਵਾਲੀ ਵਿਖੇ ਅੱਜ ਬਾਅਦ ਦੁਪਹਿਰ ਹੋ ਗਿਆ। ਅਮਰਜੀਤ ਗੁਰਦਾਸਪੁਰੀ ਦੀ ਉਮਰ 92 ਸਾਲ ਦੱਸੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਪਦਮਸ੍ਰੀ ਡਾ ਸੁਰਜੀਤ ਪਾਤਰ ਹੋਰਾਂ ਗੁਰਦਾਸਪੁਰੀ ਦੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ. ਸੁਰਜੀਤ ਪਾਤਰ ਹੋਰਾਂ ਨੇ ਗੁਰਦਾਸਪੁਰੀ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਕਲਾ ਪਰਿਸ਼ਦ ਨੇ ਪਿਛਲੇ ਦਿਨੀਂ ਹੀ ਉਨਾਂ ਨੂੰ ‘ਗੌਰਵ ਪੰਜਾਬ’ ਪੁਰਸਕਾਰ ਦੇ ਕੇ ਨਿਵਾਜਿਆ ਸੀ। ਚੇਤੇ ਰਹੇ ਕਿ ਅਮਰਜੀਤ ਗੁਰਦਾਸਪੁਰੀ ਨੇ ਲੋਕ ਪੱਖੀ ਮੰਚਾਂ ਤੇ ਰੇਡੀਓ ਉਤੇ ਪੰਜਾਹ ਸਾਲ ਤੋਂ ਵਧੇਰੇ ਸਮਾਂ ਗਾਇਆ। ਅਮਰਜੀਤ ਗੁਰਦਾਸਪੁਰੀ ਦੇ ਦਿਹਾਂਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

 

RELATED ARTICLES
POPULAR POSTS