ਚੰਡੀਗੜ੍ਹ : ਚੰਡੀਗੜ੍ਹ ਦੇ ਹੋਟਲ, ਰੈਸਟੋਰੈਂਟ, ਪੱਬ, ਬਾਰ ਤੇ ਡਿਸਕੋਬੇਕ ‘ਚ ਮੁੜ ਸ਼ਰਾਬ ਪਰੋਸੀ ਜਾਵੇਗੀ। ਸੁਪਰੀਮ ਕੋਰਟ ਨੇ ਚੰਡੀਗੜ੍ਹ ਨਗਰ ਨਿਗਮ ਦੀ ਹਦੂਦ ‘ਚ ਸ਼ਰਾਬ ‘ਤੇ ਪਾਬੰਦੀ ਹਟਾ ਦਿੱਤੀ ਹੈ। ਇਸ ਫੈਸਲੇ ਤੋਂ ਬਾਅਦ ਪਿਛਲੇ ਚਾਰ ਮਹੀਨਿਆਂ ਤੋਂ ਬੰਦ ਹੋਟਲ, ਰੈਸਟੋਰੈਂਟ ਤੇ ਬਾਰ ਵਿਚ ਦੁਬਾਰਾ ਰੌਣਕਾਂ ਪਰਤ ਆਉਣਗੀਆਂ। ਹੁਣ ਹੋਟਲ, ਰੈਸਟੋਰੈਂਟ, ਪੱਬ ਤੇ ਬਾਰ ਮਾਲਕਾਂ ਨੂੰ ਲਿਕਰ ਲਾਇਸੈਂਸ ਲਈ ਪ੍ਰਸ਼ਾਸਨ ਕੋਲ ਬਿਨੈ ਕਰਨਾ ਹੋਵੇਗਾ। ਸੋਮਵਾਰ ਤੋਂ ਮੁੜ ਸ਼ਰਾਬ ਵਿਕਰੀ ਸ਼ੁਰੂ ਹੋ ਜਾਵੇਗੀ। ਇਸ ਫੈਸਲੇ ਤੋਂ ਬਾਅਦ ਹੁਣ ਪ੍ਰਸ਼ਾਸਨ ਨੂੰ ਮੱਧ ਮਾਰਗ ਤੇ ਦੱਖਣੀ ਮਾਰਗ ਨੂੰ ਮੇਜਰ ਡਿਸਟ੍ਰਿਕਟ ਰੋਡ ਬਣਾਉਣ ਲਈ ਡੀ-ਨੋਟੀਫਾਈ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਦੋਵੇਂ ਮਾਰਗ ਨਗਰ ਨਿਗਮ ਦੀ ਹੱਦ ਤਹਿਤ ਹੀ ਆਉਂਦੇ ਹਨ। ਇਸ ਲਈ ਇਨ੍ਹਾਂ ਦੋਵੇਂ ਮਾਰਗਾਂ ‘ਤੇ ਸਥਿਤ ਹੋਟਲ ਸਨਅਤ ਨੂੰ ਵੱਡੀ ਰਾਹਤ ਮਿਲੀ ਹੈ। ਆਦੇਸ਼ ਦੇਖਣ ਪਿੱਛੋਂ ਸੰਸਦ ਮੈਂਬਰ ਕਿਰਨ ਖੇਰ ਨੇ ਚੰਡੀਗੜ੍ਹੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਅਸਲ ‘ਚ ਆਈਰਵ ਸੇਫ ਐਨਜੀਓ ਦੇ ਮਾਮਲੇ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਪੂਰੇ ਦੇਸ਼ ‘ਚ ਸਾਰੇ ਸਟੇਟ ਤੇ ਨੈਸ਼ਨਲ ਹਾਈਵੇ ਦੇ 500 ਮੀਟਰ ਦਾਇਰੇ ਵਿਚ ਸ਼ਰਾਬ ਵਿਕਰੀ ਤੇ ਪਰੋਸਣ ‘ਤੇ ਪਾਬੰਦੀ ਲਗਾ ਦਿੱਤੀ ਸੀ।
Check Also
ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦਰਸ਼ ਸਕੂਲਾਂ ਦੇ ਪ੍ਰਬੰਧਾਂ ਦੀ ਸਮੀਖਿਆ ਕਰਵਾਉਣ ਦਾ ਦਿੱਤਾ ਹੁਕਮ
ਕਿਹਾ : ਸਰਕਾਰੀ ਸਕੂਲ ਦੇ ਬਰਾਬਰ ਕੀਤੀ ਜਾਵੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਚੰਡੀਗੜ੍ਹ/ਬਿਊਰੋ …