Breaking News
Home / ਪੰਜਾਬ / ਖਹਿਰਾ ਨੇ ਗੁਜਰਾਤ ਤੇ ਹਿਮਾਚਲ ‘ਚ ਭਾਜਪਾ ਦੀ ਜਿੱਤ ‘ਤੇ ਦਿੱਤਾ ਪ੍ਰਤੀਕਰਮ

ਖਹਿਰਾ ਨੇ ਗੁਜਰਾਤ ਤੇ ਹਿਮਾਚਲ ‘ਚ ਭਾਜਪਾ ਦੀ ਜਿੱਤ ‘ਤੇ ਦਿੱਤਾ ਪ੍ਰਤੀਕਰਮ

ਕਿਹਾ, ਕਾਂਗਰਸ ਦਾ ਪੂਰੀ ਤਰ੍ਹਾਂ ਹਾਸ਼ੀਏ ‘ਤੇ ਜਾਣਾ ਭਾਜਪਾ ਦੀ ਜਿੱਤ ਕਾਰਨ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਦੀ ਹੋਈ ਜਿੱਤ ਬਾਰੇ ਪ੍ਰਤੀਕਰਮ ਕੀਤੇ ਹਨ। ਖਹਿਰਾ ਨੇ ਕਿਹਾ ਕਿ ਭਾਜਪਾ ਦੀ ਜਿੱਤ ਇਸ ਕਾਰਨ ਹੋਈ ਹੈ ਕਿਉਂਕਿ ਦੇਸ਼ ਵਿਚ ਕਾਂਗਰਸ ਪਾਰਟੀ ਬਿਲਕੁੱਲ ਹੀ ਹਾਸ਼ੀਏ ‘ਤੇ ਚਲੀ ਗਈ ਹੈ। ਸੁਖਪਾਲ ਖਹਿਰਾ ਨੇ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਕੋਲ ਕੋਈ ਵੀ ਵੱਡੇ ਕੱਦ ਦਾ ਆਗੂ ਨਹੀਂ। ਕਾਂਗਰਸ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾ ਕੇ ਕਾਂਗਰਸ ਵਿਚ ਨਵੀਂ ਰੂਹ ਭਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਕੋਸ਼ਿਸ਼ ਕਾਮਯਾਬ ਨਹੀਂ ਹੋਣੀ।
ਆਮ ਆਦਮੀ ਪਾਰਟੀ ਬਾਰੇ ਗੱਲ ਕਰਦਿਆਂ ਖਹਿਰਾ ਨੇ ਕਿਹਾ ‘ਆਪ’ ਦੇਸ਼ ਵਿਚ ਤਦ ਹੀ ਕਾਮਯਾਬੀ ਵੱਲ ਵਧੇਗੀ ਜੇਕਰ ਹੇਠਲੀ ਪੱਧਰ ‘ਤੇ ਵਰਕਰਾਂ ਨੂੰ ਪਾਰਟੀ ਨਾਲ ਜੋੜਿਆ ਜਾਵੇ ਅਤੇ ਸਾਰੇ ਹੀ ਵਰਕਰਾਂ ਦਾ ਆਨ ਲਾਈਨ ਡਾਟਾ ਤਿਆਰ ਕੀਤਾ ਜਾਵੇ।

Check Also

ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ

ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …