ਅਮਰੀਕਾ ਪਹਿਲੇ ਸਥਾਨ ‘ਤੇ, ਚੀਨ ਦੂਜੇ ਤੇ ਜਪਾਨ ਤੀਜੇ ਨੰਬਰ ‘ਤੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੀ ਸੂਚੀ ਵਿਚ ਭਾਰਤ ਨੂੰ 6ਵਾਂ ਸਥਾਨ ਮਿਲਿਆ ਹੈ। ਦੇਸ਼ ਦੀ ਕੁਲ ਸੰਪਤੀ 8,230 ਅਰਬ ਡਾਲਰ ਹੈ। ਨਿਊ ਵਰਲਡ ਵੈਲਥ ਦੀ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਰਿਪੋਰਟ ਮੁਤਾਬਕ ਸੂਚੀ ਵਿਚ 2017 ‘ਚ 64584 ਅਰਬ ਡਾਲਰ ਦੀ ਕੁਲ ਸੰਪਤੀ ਨਾਲ ਅਮਰੀਕਾ ਵਿਸ਼ਵ ਦਾ ਸਭ ਤੋਂ ਅਮੀਰ ਦੇਸ਼ ਹੋਣ ਦੇ ਨਾਲ ਪਹਿਲੇ ਸਥਾਨ ‘ਤੇ ਕਾਬਜ਼ ਹੈ। ਅਮਰੀਕਾ ਤੋਂ ਬਾਅਦ 24803 ਅਰਬ ਡਾਲਰ ਦੀ ਸੰਪਤੀ ਨਾਲ ਦੂਜੇ ਸਥਾਨ ‘ਤੇ ਚੀਨ ‘ਤੇ ਤੀਜੇ ਸਥਾਨ ‘ਤੇ ਜਾਪਾਨ (19,522 ਅਰਬ ਡਾਲਰ) ਹੈ। ਕੁਲ ਸੰਪਤੀ ਤੋਂ ਮਤਲਬ ਹਰੇਕ ਦੇਸ਼, ਸ਼ਹਿਰ ਵਿਚ ਰਹਿਣ ਵਾਲੇ ਸਾਰੇ ਵਿਅਕਤੀਆਂ ਦੀ ਨਿੱਜੀ ਸੰਪਤੀ ਤੋਂ ਹੈ। ਇਸ ਵਿਚ ਉਨ੍ਹਾਂ ਦੇ ਲੈਣ-ਦੇਣ ਨੂੰ ਘਟਾ ਕੇ ਸਾਰੀਆਂ ਸੰਪਤੀਆਂ ਸ਼ਾਮਲ ਕੀਤੀਆਂ ਜਾਂਦੀਆਂ ਹਨ।
ਹਾਲਾਂਕਿ ਰਿਪੋਰਟ ਦੇ ਅੰਕੜਿਆਂ ਵਿਚ ਸਰਕਾਰੀ ਧਨ ਨੂੰ ਬਾਹਰ ਰੱਖਿਆ ਗਿਆ ਹੈ। ਸੂਚੀ ਵਿਚ ਬ੍ਰਿਟੇਨ ਨੂੰ ਚੌਥਾ ਸਥਾਨ (9,010 ਅਰਬ ਡਾਲਰ), ਜਰਮਨੀ 5ਵੇਂ (9,660 ਅਰਬ ਡਾਲਰ), ਫਰਾਂਸ 7ਵੇਂ (6649 ਅਰਬ ਡਾਲਰ), ਕੈਨੇਡਾ 8ਵੇਂ (6,393 ਅਰਬ ਡਾਲਰ), ਆਸਟਰੇਲੀਆ 9ਵੇਂ (6,142 ਅਰਬ ਡਾਲਰ) ਤੇ ਇਟਲੀ 10ਵੇਂ (4,276 ਅਰਬ ਡਾਲਰ) ਸਥਾਨ ‘ਤੇ ਹਨ। ਰਿਪੋਰਟ ਵਿਚ ਭਾਰਤ ਨੂੰ 2017 ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸੰਪਤੀ ਬਾਜ਼ਾਰ ਦੱਸਿਆ ਗਿਆ ਹੈ। ਦੇਸ਼ ਦੀ ਕੁਲ ਸੰਪਤੀ 2016 ਵਿਚ 6,584 ਅਰਬ ਡਾਲਰ ਤੋਂ ਵਧ ਕੇ 2017 ‘ਚ 8,230 ਅਰਬ ਡਾਲਰ ਹੋ ਗਈ ਹੈ। ਇਸ ਵਿਚ 25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪਿਛਲੇ ਦਹਾਕੇ (2007-2017) ਵਿਚ ਦੇਸ਼ ਦੀ ਕੁਲ ਸੰਪਤੀ 2007 ‘ਚ 3,165 ਅਰਬ ਡਾਲਰ ਤੋਂ ਵਧ ਕੇ 2017 ‘ਚ 8,230 ਅਰਬ ਡਾਲਰ ਹੋ ਗਿਆ ਹੈ। ਇਸ ਵਿਚ 160 ਫੀਸਦੀ ਦਾ ਵਾਧਾ ਹੋਇਆ ਹੈ। ਕਰੋੜਪਤੀਆਂ ਦੀ ਗਿਣਤੀ ਦੇ ਲਿਹਾਜ ਤੋਂ ਭਾਰਤ ਦੁਨੀਆ ਦਾ 7ਵਾਂ ਸਭ ਤੋਂ ਵੱਡਾ ਦੇਸ਼ ਹੈ, ਇਥੇ 20,730 ਕਰੋੜਪਤੀ ਹਨ। ਜਦਕਿ ਅਰਬਪਤੀਆਂ ਦੇ ਲਿਹਾਜ ਤੋਂ ਦੇਸ਼ ਦਾ ਸਥਾਨ ਅਮਰੀਕਾ ਤੇ ਚੀਨ ਤੋਂ ਬਾਅਦ ਤੀਜਾ ਹੈ। ਇਥੇ 119 ਅਰਬਪਤੀ ਹਨ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …