-14.1 C
Toronto
Tuesday, January 20, 2026
spot_img
Homeਭਾਰਤਗੁਜਰਾਤ ਨਾਲ ਹਿਮਾਚਲ ਵੀ ਭਾਜਪਾ ਦੀ ਮੁੱਠੀ 'ਚ

ਗੁਜਰਾਤ ਨਾਲ ਹਿਮਾਚਲ ਵੀ ਭਾਜਪਾ ਦੀ ਮੁੱਠੀ ‘ਚ

ਗੁਜਰਾਤ ਦੇ ਫਸਵੇਂ ਮੁਕਾਬਲੇ ‘ਚ ਕਾਂਗਰਸ ਦਾ ਵੀ ਬਿਹਤਰ ਪ੍ਰਦਰਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਚੋਣਾਂ ਤੋਂ ਸਿਰਫ਼ 18 ਮਹੀਨੇ ਪਹਿਲਾਂ ਦੇਸ਼ ਦੀ ਸਿਆਸਤ ਉਤੇ ਪਕੜ ਮਜ਼ਬੂਤ ਕਰਦਿਆਂ ਭਾਜਪਾ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਰਿਕਾਰਡ ਲਗਾਤਾਰ ਛੇਵੀਂ ਵਾਰ ਜਿੱਤ ਦਰਜ ਕੀਤੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਤੋਂ ਸੱਤਾ ਹਥਿਆ ਲਈ। ਭਾਜਪਾ ਤੇ ਕਾਂਗਰਸ ਵਿਚਾਲੇ ਫਸਵੀਂ ਟੱਕਰ ਸੀ ਅਤੇ ਗੁਜਰਾਤ ਦਾ ਨਤੀਜਾ ਉਤਰਾਅ-ਚੜ੍ਹਾਅ ਵਾਲਾ ਲੱਗਿਆ। ਦੁਪਹਿਰ ਬਾਅਦ ਭਾਜਪਾ ਅੱਗੇ ਹੋ ਗਈ ਅਤੇ ਅੰਤ ਵਿੱਚ ਪਾਰਟੀ ਨੇ ਕੁੱਲ 182 ਮੈਂਬਰੀ ਵਿਧਾਨ ਸਭਾ ਵਿੱਚ 99 ਸੀਟਾਂ ਜਿੱਤੀਆਂ। ਹਾਲਾਂਕਿ ਇਹ ਅੰਕੜਾ ਇਸ ਭਗਵਾ ਭਾਰਟੀ ਦੇ ਕਿਆਸ ਤੋਂ ਕਾਫ਼ੀ ਘੱਟ ਹੈ।
ਪਾਰਟੀ ਆਗੂਆਂ ਦਾ 150 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਸੀ ਪਰ ਰਾਹੁਲ ਗਾਂਧੀ ਦੀ ਅਗਵਾਈ ਹੇਠ ਉੱਭਰੀ ਕਾਂਗਰਸ ਦੇ ਨਾਲ ਨਾਲ ਪਾਟੀਦਾਰ ਤੇ ਦਲਿਤ ਆਗੂਆਂ ਹਾਰਦਿਕ ਪਟੇਲ, ਅਲਪੇਸ਼ ਠਾਕੁਰ ਤੇ ਜਿਗਨੇਸ਼ ਮੇਵਾਨੀ ਤੋਂ ਭਾਜਪਾ ਨੂੰ ਤਕੜੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਨੂੰ ਕੁੱਲ 80 ਸੀਟਾਂ ਮਿਲੀਆਂ। 2012 ਦੀਆਂ ਚੋਣਾਂ ਵਿੱਚ ਉਸ ਕੋਲ 61 ਸੀਟਾਂ ਸਨ। ਹੋਰਾਂ ਦੇ ਖਾਤੇ ਵਿੱਚ ਤਿੰਨ ਸੀਟਾਂ ਗਈਆਂ। ਭਾਜਪਾ ਨੇ ਇਨ੍ਹਾਂ ਨਤੀਜਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਏਜੰਡੇ ਦੀ ਜਿੱਤ ਦੱਸਿਆ। ਕਾਂਗਰਸ ਨੂੰ ਸਿਰਫ਼ ਇਸੇ ਤੱਥ ਨਾਲ ਢਾਰਸ ਮਿਲੀ ਕਿ ਉਸ ਨੇ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਗ੍ਰਹਿ ਰਾਜ ਵਿੱਚ ਆਪਣੀ ਸੂਚੀ ਵਿੱਚ ਵਾਧਾ ਕੀਤਾ ਹੈ। ਸ਼ਾਹ ਨੇ ਇਸ ਨਤੀਜੇ ਉਤੇ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਗੁਜਰਾਤ ਵਿੱਚ ਪਾਰਟੀ ਦਾ ਵੋਟ ਫੀਸਦ ਪਿਛਲੀ ਵਾਰ ਦੇ 47.85 ਫੀਸਦੀ ਤੋਂ ਵਧ ਕੇ 49.10 ਫੀਸਦੀ ਰਿਹਾ। ਕਾਂਗਰਸ ਦਾ ਵੋਟ ਫੀਸਦ ਵੀ 38.93 ਤੋਂ ਵਧ ਕੇ 41.5 ਫੀਸਦੀ ਰਿਹਾ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਵਡਨਗਰ ਵਿੱਚ ਪੈਂਦੇ ਉਂਝਾ ਹਲਕੇ ਵਿੱਚ ઠਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਦੀ ઠਆਸ਼ਾਬੇਨ ਪਟੇਲ ਨੇ ਭਾਜਪਾ ਦੇ ਪੰਜ ઠਵਾਰ ਤੋਂ ਵਿਧਾਇਕ ਰਹੇ ਨਰਾਇਣਭਾਈ ਪਟੇਲ ਤੋਂ ਇਹ ઠਸੀਟ ਜਿੱਤੀ। ਆਸ਼ਾਬੇਨ ਨੇ ਨਰਾਇਣਭਾਈ ઠਨੂੰ 19,529 ਵੋਟਾਂ ਦੇ ਫਰਕ ਨਾਲ ਹਰਾਇਆ। ਘੱਟੋ ਘੱਟ 16 ਹਲਕਿਆਂ ਵਿੱਚ ਮੁਕਾਬਲਾ ਕਾਫ਼ੀ ਸਖ਼ਤ ਰਿਹਾ। ਕਈ ઠਥਾਈਂ ਦੋ ਹਜ਼ਾਰ ਤੋਂ ਵੀ ਘੱਟ ਵੋਟਾਂ ਨਾਲ ਜਿੱਤ-ਹਾਰ ਹੋਈ ਅਤੇ ਕੁੱਝ ਥਾਈਂ ਤਾਂ ઠਜਿੱਤ-ਹਾਰ ਦਾ ਅੰਤਰ ਸਿਰਫ਼ ਦੋ ਸੌ ਵੋਟਾਂ ਸੀ।

RELATED ARTICLES
POPULAR POSTS