5.1 C
Toronto
Friday, October 17, 2025
spot_img
Homeਭਾਰਤਕਾਂਗਰਸ ਹੁਣ ‘ਹੱਥ ਨਾਲ ਹੱਥ ਜੋੜੋ’ ਕੰਪੇਨ ਚਲਾਏਗੀ

ਕਾਂਗਰਸ ਹੁਣ ‘ਹੱਥ ਨਾਲ ਹੱਥ ਜੋੜੋ’ ਕੰਪੇਨ ਚਲਾਏਗੀ

ਕਾਂਗਰਸੀ ਵਰਕਰ ਘਰ-ਘਰ ਪਹੁੰਚਾਉਣਗੇ ਰਾਹੁਲ ਗਾਂਧੀ ਦਾ ਪੱਤਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਹੁਣ ‘ਹੱਥ ਨਾਲ ਹੱਥ ਜੋੜੋ’ ਕੰਪੇਨ ਚਲਾਉਣ ਜਾ ਰਹੀ ਹੈ। ਇਹ ਕੰਪੇਨ 26 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ 26 ਮਾਰਚ ਤੱਕ ਚੱਲੇਗੀ। ਜੰਮੂ ਕਸ਼ਮੀਰ ਦੇ ਕਠੂਆ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਪਾਰਟੀ ਦੇ ਬੁਲਾਰੇ ਜੈਰਾਮ ਰਮੇਸ਼ ਨੇ ਇਸਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਰਕਰ ਘਰ-ਘਰ ਜਾ ਕੇ ਪ੍ਰਚਾਰ ਕਰਨਗੇ ਅਤੇ ਰਾਹੁਲ ਗਾਂਧੀ ਦਾ ਪੱਤਰ ਲੋਕਾਂ ਨੂੰ ਸੌਂਪਣਗੇ। ਕਾਂਗਰਸ ਦਾ ਇਹ ਅਭਿਆਨ ਦੋ ਮਹੀਨੇ ਚੱਲੇਗਾ। ਇਸ ਅਭਿਆਨ ਦੌਰਾਨ ਪਾਰਟੀ ਆਮ ਜਨਤਾ ਨਾਲ ਜੁੜਨ ਦੀ ਕੋਸ਼ਿਸ਼ ਕਰੇਗੀ। ਇਸ ਤੋਂ ਇਲਾਵਾ ਰਾਹੁਲ ਗਾਂਧੀ ਦੇ ਪੱਤਰ ਦੇ ਨਾਲ ਭਾਜਪਾ ਸਰਕਾਰ ਦੀਆਂ ਅਸਫਲਤਾਵਾਂ ਦੀ ਇਕ ਚਾਰਜਸ਼ੀਟ ਨੂੰ ਹਰ ਘਰ ਵਿਚ ਵੰਡਿਆ ਜਾਵੇਗਾ। ਇਸ ਅਭਿਆਨ ਦਾ ਮਕਸਦ ਕਾਂਗਰਸ ਦੇ ਵਰਕਰਾਂ ਵਿਚ ਨਵੀਂ ਊਰਜਾ ਪੈਦਾ ਕਰਨਾ ਵੀ ਹੋਵੇਗਾ। ਧਿਆਨ ਰਹੇ ਕਿ ਹੁਣ ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਦੀ ਅਗਵਾਈ ਵਿਚ ‘ਭਾਰਤ ਜੋੜੋ’ ਯਾਤਰਾ ਸ਼ੁਰੂ ਕੀਤੀ ਗਈ ਹੈ। ਇਹ ਯਾਤਰਾ 7 ਸਤੰਬਰ 2022 ਨੂੰ ਤਾਮਿਲਨਾਡੂ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਇਹ ਯਾਤਰਾ ਜੰਮੂ ਕਸ਼ਮੀਰ ਵਿਚ ਪਹੁੰਚ ਚੁੱਕੀ ਹੈ। ਧਿਆਨ ਰਹੇ ਕਿ ਇਸ ਚੱਲ ਰਹੀ ਯਾਤਰਾ ਦਾ ਸਮਾਪਤੀ ਸਮਾਰੋਹ ਵੀ ਜੰਮੂ ਕਸ਼ਮੀਰ ਵਿਚ ਹੀ 30 ਜਨਵਰੀ ਨੂੰ ਹੋਵੇਗਾ। ਦੱਸਣਯੋਗ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

 

RELATED ARTICLES
POPULAR POSTS