Breaking News
Home / ਭਾਰਤ / ਉਘੇ ਪੱਤਰਕਾਰ ਕਮਾਨ ਖਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

ਉਘੇ ਪੱਤਰਕਾਰ ਕਮਾਨ ਖਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

ਦੇਰ ਰਾਤ ਤੱਕ ਕੀਤੀ ਸੀ ਰਿਪੋਰਟਿੰਗ
ਨਵੀਂ ਦਿੱਲੀ/ਬਿਊਰੋ ਨਿਊਜ਼
ਲਖਨਊ ਵਿਚ ਐਨ.ਡੀ.ਟੀ.ਵੀ. ਦੇ ਸੀਨੀਅਰ ਪੱਤਰਕਾਰ ਕਮਾਲ ਖਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਲਖਨਊ ਦੀ ਬਟਲਰ ਪੈਲੇਸ ਕਾਲੋਨੀ ਵਿਚ ਰਹਿਣ ਵਾਲੇ ਕਮਾਲ ਖਾਨ ਲੰਬੇ ਸਮੇਂ ਤੋਂ ਟੀਵੀ ਪੱਤਰਕਾਰਤਾ ਨਾਲ ਜੁੜੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਕਮਾਲ ਖਾਨ ਨੇ ਦੇਰ ਰਾਤ ਤੱਕ ਰਿਪੋਰਟਿੰਗ ਵੀ ਕੀਤੀ ਅਤੇ ਸਵੇਰੇ ਅਚਾਨਕ ਉੋਨ੍ਹਾਂ ਦੀ ਸਿਹਤ ਖਰਾਬ ਹੋਈ ਅਤੇ ਥੋੜ੍ਹੀ ਦੇਰ ਬਾਅਦ ਹੀ ਉਨ੍ਹਾਂ ਦੀ ਜਾਨ ਚਲੇ ਗਈ।
ਜ਼ਿਕਰਯੋਗ ਹੈ ਕਿ 61 ਸਾਲ ਦੇ ਕਮਾਲ ਖਾਨ ਲੰਘੇ ਤਿੰਨ ਦਹਾਕਿਆਂ ਤੋਂ ਪੱਤਰਕਾਰੀ ਨਾਲ ਜੁੜੇ ਹੋਏ ਸਨ ਅਤੇ 22 ਸਾਲਾਂ ਤੋਂ ਐਨਡੀਟੀਵੀ ਨਾਲ ਕੰਮ ਕਰ ਰਹੇ ਸਨ। ਕਮਾਲ ਖਾਨ ਦੇ ਸਾਥੀ ਪੱਤਰਕਾਰਾਂ ਨੇ ਦੱਸਿਆ ਕਿ ਵੀਰਵਾਰ ਸ਼ਾਮੀ 7 ਵਜੇ ਅਤੇ ਰਾਤ 9 ਵਜੇ ਕਮਾਲ ਖਾਨ ਦੀਆਂ ਖਬਰਾਂ ਚੱਲ ਰਹੀਆਂ ਹਨ। ਕਮਾਲ ਖਾਨ ਦੇ ਦਿਹਾਂਤ ’ਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅੱਤਿਆਨਾਥ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਸਮੁੱਚੇ ਪੱਤਰਕਾਰ ਭਾਈਚਾਰੇ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਨੇ ਵੀ ਕਮਾਲ ਖਾਨ ਦੇ ਦਿਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

 

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …