Breaking News
Home / ਭਾਰਤ / ਦਿਲ ਦੇ ਮਰੀਜ਼ਾਂ ਲਈ ਰਾਹਤ

ਦਿਲ ਦੇ ਮਰੀਜ਼ਾਂ ਲਈ ਰਾਹਤ

ਸਟੈਂਟਸ ਦੀ ਕੀਮਤ ਘਟਾ ਕੇ 7260 ਰੁਪਏ ਕੀਤੀ
ਮੁੰਬਈ/ਬਿਊਰੋ ਨਿਊਜ਼
ਦਿਲ ਦੇ ਮਰੀਜ਼ਾਂ ਲਈ ਇਹ ਰਾਹਤ ਮਹਿਸੂਸ ਕਰਨ ਵਾਲੀ ਖਬਰ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ  ਨੇ ਇਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਕੋਰੋਨਰੀ ਸਟੈਂਟਸ ਦੀ ਕੀਮਤ ਤੈਅ ਕਰ ਦਿੱਤੀ ਹੈ। ਧਾਤੂ ਤੋਂ ਬਣਨ ਵਾਲੇ ਸਟੈਂਟਸ ਦੀ ਕੀਮਤ 7,260 ਰੁਪਏ ਪ੍ਰਤੀ ਯੂਨਿਟ ਤੈਅ ਕੀਤੀ ਗਈ ਹੈ। ਉਥੇ ਬਾਇਓਡਿਗ੍ਰੇਡੇਬਲ ਸਟੈਂਟਸ ਦੀ ਕੀਮਤ 29,600 ਰੁਪਏ ਯੂਨਿਟ ਤੈਅ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਕੋਰੋਨਰੀ ਸਟੈਂਟਸ ਦਾ ਇਸਤੇਮਾਲ ਆਰਟਰੀ ਬਲਾਕੇਜ ਨੂੰ ਰੋਕਣ ਅਤੇ ਖੋਲਣ ਲਈ ਕੀਤਾ ਜਾਂਦਾ ਹੈ।ਜ਼ਿਕਰਯੋਗ ਹੈ ਕਿ ਡਿਸਾਲਵੇਬਲ ਸਟੈਂਟਸ ਨੂੰ ਭਾਰਤ ਵਿਚ 2 ਤੋਂ 3 ਲੱਖ ਰੁਪਏ ਵਿਚ ਵੇਚਿਆ ਜਾਂਦਾ ਸੀ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …