Breaking News
Home / ਪੰਜਾਬ / ਔਰਤ ਦੇ ਪੇਟ ‘ਚੋਂ ਕੱਢੀ 10 ਕਿਲੋ ਦੀ ਰਸੌਲੀ, ਇਲਾਕੇ ਦੇ ਸਭ ਤੋਂ ਵੱਡੇ ਅੰਡਕੋਸ਼ ਟਿਊਮਰ ਦਾ ਸਫਲ ਆਪ੍ਰੇਸ਼ਨ

ਔਰਤ ਦੇ ਪੇਟ ‘ਚੋਂ ਕੱਢੀ 10 ਕਿਲੋ ਦੀ ਰਸੌਲੀ, ਇਲਾਕੇ ਦੇ ਸਭ ਤੋਂ ਵੱਡੇ ਅੰਡਕੋਸ਼ ਟਿਊਮਰ ਦਾ ਸਫਲ ਆਪ੍ਰੇਸ਼ਨ

ਔਰਤ ਦੇ ਪੇਟ ‘ਚੋਂ ਕੱਢੀ 10 ਕਿਲੋ ਦੀ ਰਸੌਲੀ
ਇਲਾਕੇ ਦੇ ਸਭ ਤੋਂ ਵੱਡੇ ਅੰਡਕੋਸ਼ ਟਿਊਮਰ ਦਾ ਸਫਲ ਆਪ੍ਰੇਸ਼ਨ

ਚੰਡੀਗੜ੍ਹ /ਪ੍ਰਿੰਸ ਗਰਗ

ਆਈ ਸੀ ਐਮ ਆਰ ਅਤੇ ਨੈਸ਼ਨਲ ਰਜਿਸਟਰੀ ਦੇ ਅਨੁਸਾਰ ਪੰਜਾਬ  ਵਿੱਚ ਬਰੈਸਟ, ਸਰਵਿਕਸ ਯੂਟਰੀ , ਏਸੋਫੇਗਸ ਤੋਂ  ਬਾਅਦ ਓਵਰਿਯਨ ਕੈਂਸਰ ਸਭ ਤੋਂ ਵੱਧ ਪਾਇਆ ਜਾਣ ਵਾਲਾ ਕੈਂਸਰ ਹੈ।

ਇਸ ਮੌਕੇ ਡਾਕਟਰ ਪੁਸ਼ਪਿਦਰ  ਨੇ ਫ਼ਤਹਿਗੜ੍ਹ ਨੇੜੇ ਇਲਕਾਵਸਿਆਂ ਨੂੰ ਆਯੁਸ਼ਮਾਨ ਕਾਰਡ ਰਾਹੀਂ ਮੁਫ਼ਤ ਇਲਾਜ ਦੀ ਸੁਵਿਧਾ ਲੈਣ ਦੀ ਅਪੀਲ ਕੀਤੀ।

ਡਾਕਟਰ ਰਾਜਨਦੀਪ ਸਿੰਘ ਸੇਠੀ ਨੇ ਇੱਕ ਔਰਤ ਦੇ ਪੇਟ ਵਿੱਚੋਂ ਦਸ ਕਿਲੋ ਦੀ ਰਸੌਲੀ ਕੱਢ ਕੇ ਉਸ ਨੂੰ ਨਵਾਂ ਜੀਵਨ ਦਿੱਤਾ ਹੈ। ਇੰਡਸ ਹਸਪਤਾਲ ਫ਼ਤਹਿਗੜ੍ਹ ਸਾਹਿਬ ਦੇ ਕੈਂਸਰ ਸਰਜਨ ਡਾ: ਰਾਜਨਦੀਪ ਨੇ ਦੱਸਿਆ ਕਿ ਉਕਤ 61 ਸਾਲਾ ਔਰਤ ਨੂੰ ਉਸ ਦੇ ਪਰਿਵਾਰਕ ਮੈਂਬਰ ਗੰਭੀਰ  ਹਾਲਤ ਵਿੱਚ ਇੱਥੇ ਲੈ ਕੇ ਆਏ ਸਨ। ਹਾਲ ਹੀ ‘ਚ ਆਪਰੇਸ਼ਨ ਤੋਂ ਬਾਅਦ ਪੇਟ ‘ਚੋਂ 10 ਕਿਲੋ ਦਾ ਟਿਊਮਰ ਕੱਢਿਆ ਗਿਆ ਸੀ।

ਟਿਊਮਰ ਦੇ ਅੰਦਰ ਔਰਤ ਦੀਆਂ ਆਂਦਰਾਂ ਬੁਰੀ ਤਰ੍ਹਾਂ ਨਾਲ ਫਸ ਗਈਆਂ ਸਨ, ਜਿਨ੍ਹਾਂ ਨੂੰ ਬਾਹਰ ਕੱਢ ਕੇ ਆਪਣੀ ਜਗ੍ਹਾ ‘ਤੇ ਰੱਖਿਆ ਗਿਆ ਸੀ। ਤਿੰਨ ਘੰਟੇ ਦੇ ਸਫਲ ਆਪ੍ਰੇਸ਼ਨ ਤੋਂ ਬਾਅਦ ਔਰਤ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ। ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਾ ਪੇਟ ਵਧ ਰਿਹਾ ਸੀ। ਦਿਨੋ ਦਿਨ ਉਸਦੀ ਸਿਹਤ ਵਿਗੜਦੀ ਜਾ ਰਹੀ ਸੀ। ਡਾਕਟਰ ਰਾਜਨਦੀਪ ਦੀ ਸਲਾਹ ‘ਤੇ ਔਰਤ ਨੇ ਐਮ.ਆਰ.ਆਈ ਅਤੇ ਹੋਰ ਟੈਸਟ ਕਰਵਾਏ ਤਾਂ ਪਤਾ ਲੱਗਾ ਕਿ ਉਸ ਦੇ ਪੇਟ ‘ਚ ਸੱਜੀ ਅੰਡਾਸ਼ਯ ‘ਚੋਂ ਵੱਡੀ ਰਸੌਲੀ ਨਿਕਲ ਰਹੀ ਹੈ।ਡਾ: ਰਾਜਨਦੀਪ ਨੇ ਦੱਸਿਆ ਕਿ ਬੱਚੇਦਾਨੀ ਦੇ ਨਾਲ-ਨਾਲ ਅੰਡਾਸ਼ਯ, ਰੋਗੀ ਲਿੰਫ ਨੋਡਸ ਅਤੇ ਫੈਟ ਟਿਸ਼ੂ ਨੂੰ ਵੀ ਹਟਾਉਣਾ ਪਿਆ ਅਤੇ ਹੁਣ ਔਰਤ ਬਿਲਕੁਲ ਤੰਦਰੁਸਤ ਹੈ।

ਗ਼ੌਰਤਲਬ ਹੈ ਕਿ ਦੁਨੀਆਂ ਭਰ ਵਿੱਚ ਸਿਤੰਬਰ ਮਹੀਨੇ ਨੂੰ ਮਹਿਲਾ ਕੈੰਸਰ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਜਾਣਕਾਰੀ ਵੀ ਦਿੱਤੀ ਗਈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ’ਚ ਸੁਧਾਰ ਮਗਰੋਂ ਹਸਪਤਾਲ ਤੋਂ ਮਿਲੀ ਛੁੱਟੀ

ਡਾਕਟਰਾਂ ਨੇ ਕੁਝ ਦਿਨ ਬੈੱਡ ਰੈਸਟ ਕਰਨ ਦੀ ਦਿੱਤੀ ਸਲਾਹ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …