ਵਾਸ਼ਿੰਗਟਨ/ਬਿਊਰੋ ਨਿਊਜ਼
ਰਾਸ਼ਟਰਪਤੀ ਬਰਾਕ ਓਬਾਮਾ ਭਾਰਤੀ ਮੂਲ ਦੇ ਛੇ ਅਮਰੀਕੀ ਖੋਜਕਾਰਾਂ ਦਾ ਉੱਘੇ ਐਵਾਰਡ ਨਾਲ ਸਨਮਾਨ ਕਰਨਗੇ। ਰਾਸ਼ਟਰਪਤੀ ਵੱਲੋਂ 106 ਵਿਗਿਆਨੀਆਂ ਅਤੇ ਇੰਜਨੀਅਰਾਂ ਦਾ ਸਨਮਾਨ ਕੀਤਾ ਜਾਣਾ ਹੈ, ਜਿਨ੍ਹਾਂ ਵਿੱਚ ਇਹ ਛੇ ਭਾਰਤੀ-ਅਮਰੀਕੀ ਖੋਜੀ ਵੀ ਸ਼ਾਮਲ ਹਨ। ਇਹ ਐਵਾਰਡ ਅਮਰੀਕੀ ਸਰਕਾਰ ਵੱਲੋਂ ਯੁਵਾ ਸੁਤੰਤਰ ਖੋਜੀਆਂ ਨੂੰ ਦਿੱਤਾ ਜਾਣ ਵਾਲਾ ਸਿਖ਼ਰਲਾ ਸਨਮਾਨ ਹੈ।
ਪੁਰਸਕਾਰ ਹਾਸਲ ਕਰਨ ਵਾਲਿਆਂ ਵਿੱਚ ਮਿਲਿੰਦ ਕੁਲਕਰਣੀ (ਪਰਡਿਊ ਯੂਨੀਵਰਸਿਟੀ, ਕਿਰਨ ਮੂਸੁਨਰੂ (ਹਾਵਰਡ ਯੂਨੀਵਰਸਿਟੀ), ਸਚਿਨ ਪਟੇਲ (ਵੈਂਡਰਬਿਲਟ ‘ਵਰਸਿਟੀ ਮੈਡੀਕਲ ਸੈਂਟਰ), ਵਿਕਰਮ ਸ਼ਿਆਮ (ਨਾਸਾ), ਰਾਹੁਲ ਮੰਘਾਰਾਮ (ਯੂਨੀਵਰਸਿਟੀ ਆਫ ਪੈਨਸਲਵੇਨੀਆ) ਅਤੇ ਸ਼ਵੇਤਕ ਪਾਟੇਲ (ਯੂਨੀਵਰਸਿਟੀ ਆਫ ਵਾਸ਼ਿੰਗਟਨ) ਸ਼ਾਮਲ ਹਨ।
Check Also
ਡੋਨਾਲਡ ਟਰੰਪ ਦੀਆਂ ਰੈਲੀਆਂ ਤੋਂ ਲੋਕ ਕੰਨੀ ਕਤਰਾਉਣ ਲੱਗੇ : ਹੈਰਿਸ
ਕਮਲਾ ਹੈਰਿਸ ਨੇ ਟਰੰਪ ਦੀ ਜੰਮ ਕੇ ਕੀਤੀ ਆਲੋਚਨਾ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਰਾਸ਼ਟਰਪਤੀ …