ਕਿਹਾ : ਮਹਾਂਭਾਰਤ ਦਾ ਯੁੱਧ 18 ਦਿਨ ਚੱਲਿਆ ਸੀ, ਕਰੋਨਾ ਖਿਲਾਫ਼ ਯੁੱਧ ਚੱਲੇਗਾ 21 ਦਿਨ
ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੰਸਦੀ ਹਲਕੇ ਵਾਰਾਨਸੀ ਦੇ ਲੋਕਾਂ ਨਾਲ ਸਿੱਧੀ ਗੱਲ ਕਰ ਰਹੇ ਸਨ ਅਤੇ ਇਸ ਦੇ ਲਈ ਉਨ੍ਹਾਂ ਨੇ ਨਮੋ ਐਪ ‘ਤੇ ਸੁਝਾਅ ਵੀ ਮੰਗੇ। ਮੋਦੀ ਨੇ ਕਿਹਾ ਕਿ ਮਾਂ ਸ਼ੈਲਪੁੱਤਰੀ ਨੂੰ ਪ੍ਰਾਰਥਨਾ ਹੈ ਕਿ ਕੋਰੋਨਾ ਦੇ ਖਿਲਾਫ਼ ਜੋ ਯੁੱਧ ਦੇਸ਼ ਲੜ ਲੜ ਰਿਹਾ ਹੈ, ਉਸ ‘ਚ ਕਰੋੜਾਂ ਦੇਸ਼ਵਾਸੀਆਂ ਨੂੰ ਜਿੱਤ ਹਾਸਲ ਹੋਵੇ। ਉਨ੍ਹਾਂ ਕਿਹਾ ਕਿ ਕਾਸ਼ੀ ਦਾ ਸਾਂਸਦ ਹੋਣ ਦੇ ਨਾਤੇ ਮੈਨੂੰ ਅਜਿਹੇ ਸਮੇਂ ‘ਚ ਤੁਹਾਡੇ ਦਰਮਿਆਨ ਹੋਣਾ ਚਾਹੀਦਾ ਸੀ ਪ੍ਰੰਤੂ ਦਿੱਲੀ ‘ਚ ਜੋ ਗਤੀਵਿਧੀਆਂ ਹੋਣੀਆਂ ਚਾਹੀਦੀਆਂ ਹਨ ਉਸ ਤੋਂ ਤੁਸੀਂ ਭਲੀ ਪ੍ਰਕਾਰ ਜਾਣੂ ਹੋਣ। ਮੈਂ ਵਾਰਾਨਸੀ ਦੇ ਬਾਰੇ ‘ਚ ਲਗਾਤਾਰ ਅਪਡੇਟ ਲੈਂਦਾ ਰਹਿੰਦਾ ਹਾਂ। ਉਨ੍ਹਾਂ ਕਿਹਾ ਕਿ ਮਹਾਂਭਾਰਤ ਦਾ ਯੁੱਧ 18 ਦਿਨਾਂ ‘ਚ ਜਿੱਤ ਲਿਆ ਗਿਆ ਸੀ ਅਤੇ ਅੱਜ ਜੋ ਯੁੱਧ ਦੇਸ਼ ਕਰੋਨਾ ਵਾਇਰਸ ਦੇ ਖਿਲਾਫ਼ ਲੜ ਰਿਹਾ ਹੈ ਉਸ ਨੂੰ ਜਿੱਤਣ ਦੇ ਲਈ 21 ਦਿਨ ਦਾ ਸਮਾਂ ਲੱਗੇਗਾ ਅਤੇ ਦੇਸ਼ ਵਾਸੀਆਂ ਦੀ ਕਰੋਨਾ ‘ਤੇ ਜਿੱਤ ਹੋਵੇਗੀ।