ਗੌਤਮ ਅਡਾਨੀ ਦੂਜੇ ਤੇ ਐਚਸੀਐਲ ਦੀ ਰੋਸ਼ਨੀ ਨਾਡਾਰ ਤੀਜੇ ਨੰਬਰ ‘ਤੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਹੁਰੁਨ ਗਲੋਬਲ ਵੱਲੋਂ ਜਾਰੀ ਕੀਤੀ ਗਈ ਅਮੀਰ ਵਿਅਕਤੀ ਦੀ ਸੂਚੀ ਅਨੁਸਾਰ ਰਿਲਾਂਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਹੋਣ ਦੇ ਖਿਤਾਬ ਨੂੰ ਬਰਕਰਾਰ ਰੱਖਿਆ ਹੈ। ਜਦਕਿ ਦੂਜੇ ਨੰਬਰ ‘ਤੇ ਅਡਵਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਹਨ ਅਤੇ ਉਹ ਭਾਰਤ ਦੇ ਸਭ ਤੋਂ ਵੱਡੇ ਵੈਲਥ ਗੇਨਰ ਹਨ। ਉਨ੍ਹਾਂ ਦੀ ਨੈਟਵਰਕ ‘ਚ 13 ਫੀਸਦੀ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਐਚਸੀਐਲ ਦੀ ਰੋਸ਼ਨੀ ਨਾਡਾਰ ਤੀਜੇ ਨੰਬਰ ‘ਤੇ ਹਨ। ਉਹ ਭਾਰਤ ਦੇ 10 ਸਭ ਤੋਂ ਅਮੀਰ ਵਿਅਕਤੀਆਂ ‘ਚ ਸ਼ਾਮਲ ਇਕਲੌਤੀ ਮਹਿਲਾ ਹੈ। ਇਸੇ ਤਰ੍ਹਾਂ ਦਲੀਪ ਸਾਂਘਵੀ ਚੌਥੇ, ਅਜੀਮ ਪ੍ਰੇਮ ਜੀ ਪੰਜਵੇਂ, ਕੁਮਾਰ ਮੰਗਲਮ ਛੇਵੇਂ, ਸਾਈਰਸ ਐਸ ਪੂਨਾਵਾਲਾ ਸੱਤਵੇਂ, ਨੀਰਜ ਬਜਾਜ ਅੱਠਵੇਂ, ਰਵੀ ਜੈਪੁਰੀਆ ਨੌਵੇਂ ਅਤੇ ਰਾਧਾਕਿਸ਼ਨ 10ਵੇਂ ਨੰਬਰ ‘ਤੇ ਰਹੇ। ਜਦਕਿ ਐਲਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ।
30 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਚਾਰ ਧਾਮ ਯਾਤਰਾ
ਦੇਹਰਾਦੂਨ : ਉੱਤਰਾਖੰਡ ਵਿਚ 30 ਅਪ੍ਰੈਲ ਤੋਂ ਚਾਰ ਧਾਮ ਦੀ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ। ਇਸ ਦਿਨ ਮਾਂ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਦਰਵਾਜ਼ੇ ਸਭ ਤੋਂ ਪਹਿਲਾਂ ਖੋਲ੍ਹੇ ਜਾਣਗੇ। ਇਸ ਤੋਂ ਬਾਅਦ, ਕੇਦਾਰਨਾਥ ਧਾਮ ਦੇ ਦਰਵਾਜ਼ੇ 2 ਮਈ ਨੂੰ ਖੁੱਲ੍ਹਣਗੇ। ਅਖੀਰ ਵਿਚ 4 ਮਈ ਨੂੰ ਭਗਵਾਨ ਬਦਰੀਨਾਥ ਧਾਮ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਰਸਮਾਂ-ਰਿਵਾਜਾਂ ਨਾਲ ਖੋਲ੍ਹ ਦਿੱਤੇ ਜਾਣਗੇ। ਇਸਦੇ ਨਾਲ ਹੀ ਚਾਰ ਧਾਮ ਯਾਤਰਾ ਪੂਰੇ ਜੋਸ਼ ਨਾਲ ਸ਼ੁਰੂ ਹੋ ਜਾਵੇਗੀ। ਇਸ ਵਾਰ ਸ਼ੁਰੂ ਹੋ ਰਹੀ ਚਾਰ ਧਾਮ ਯਾਤਰਾ ਵਿਚ ਵੀਡੀਓ ਰੀਲ ਬਣਾਉਣ ਵਾਲਿਆਂ ਅਤੇ ਯੂਟਿਊਬਰਾਂ ਨੂੰ ਆਉਣ ਤੋਂ ਰੋਕਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
Check Also
ਪਾਕਿ ਲਈ ਜਾਸੂਸੀ ਕਰਨ ਵਾਲੀ ਜੋਤੀ ਮਲਹੋਤਰਾ ਸੀ ਲਗਜ਼ਰੀ ਜ਼ਿੰਦਗੀ ਦੀ ਸ਼ੌਕੀਨ
ਹਿਸਾਰ ਕੋਰਟ ਨੇ ਜੋਤੀ ਨੂੰ ਪੰਜ ਦਿਨਾ ਪੁਲਿਸ ਰਿਮਾਂਡ ’ਤੇ ਭੇਜਿਆ ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ …