Breaking News
Home / ਭਾਰਤ / ਹੈਲੀਕਾਪਟਰ ਡੀਲ ‘ਚ ਹੋਇਆ ਵੱਡਾ ਘੁਟਾਲਾ

ਹੈਲੀਕਾਪਟਰ ਡੀਲ ‘ਚ ਹੋਇਆ ਵੱਡਾ ਘੁਟਾਲਾ

8ਇਟਲੀ ਦੀ ਅਦਾਲਤ ਦੇ ਫੈਸਲੇ ਨੂੰ ਇਕ ਅੰਗਰੇਜ਼ੀ ਅਖਬਾਰ ਨੇ ਕੀਤਾ ਪ੍ਰਕਾਸ਼ਤ
ਭ੍ਰਿਸ਼ਟਾਚਾਰ ਦੇ ਦੋਸ਼ ‘ਚ ਭਾਰਤੀ ਏਅਰ ਫੋਰਸ ਦੇ ਸਾਬਕਾ ਚੀਫ ਐਸ ਪੀ ਤਿਆਗੀ ਸ਼ਾਮਲ
ਤਿਆਗੀ ਨੇ ਕਿਹਾ, ਮੈਂ ਹਾਂ ਬੇਕਸੂਰ
ਨਵੀਂ ਦਿੱਲੀ/ਬਿਊਰੋ ਨਿਊਜ਼
ਵੀ.ਵੀ.ਆਈ.ਪੀ. ਹੈਲੀਕਾਪਟਰ ਘੁਟਾਲੇ ਵਿੱਚ ਇਟਲੀ ਦੀ ਅਦਾਲਤ ਨੇ ਭ੍ਰਿਸ਼ਟਾਚਾਰ ਸਬੰਧੀ ਵੱਡਾ ਖ਼ੁਲਾਸਾ ਕੀਤਾ ਹੈ। ਮਿਲਾਨ ਕੋਰਟ ਆਫ਼ ਅਪੀਲਜ਼ ਨੇ ਮੰਨਿਆ ਹੈ ਕਿ ਇਸ ਡੀਲ ਵਿੱਚ ਭ੍ਰਿਸ਼ਟਾਚਾਰ ਹੋਇਆ ਸੀ ਤੇ ਇਸ ਵਿੱਚ ਭਾਰਤੀ ਏਅਰ ਫੋਰਸ ਦੇ ਸਾਬਕਾ ਚੀਫ਼ ਐਸ.ਪੀ. ਤਿਆਗੀ ਵੀ ਸ਼ਾਮਲ ਸਨ। ਅਦਾਲਤ ਅਨੁਸਾਰ ਇਸ ਡੀਲ ਵਿੱਚ 10 ਤੋਂ 15 ਮਿਲੀਅਨ ਡਾਲਰ ਦੀ ਰਿਸ਼ਵਤ ਭਾਰਤੀ ਅਫ਼ਸਰਾਂ ਨੂੰ ਦਿੱਤੀ ਗਈ ਸੀ।
ਇਕ ਅੰਗਰੇਜ਼ੀ ਅਖਬਾਰ ਨੇ ਇਟਲੀ ਦੀ ਅਦਾਲਤ ਦੇ ਫ਼ੈਸਲੇ ਨੂੰ ਪ੍ਰਕਾਸ਼ਿਤ ਕੀਤਾ ਹੈ। ਮਿਲਾਨ ਕੋਰਟ ਨੇ 225 ਸਫ਼ਿਆਂ ਦਾ ਫ਼ੈਸਲਾ ਇਸ ਸਬੰਧੀ ਸੁਣਾਇਆ ਹੈ। ਇਸ ਵਿੱਚ 17 ਸਫ਼ਿਆਂ ਉੱਤੇ ਭਾਰਤੀ ਹਵਾਈ ਸੈਨਾ ਦੇ ਸਾਬਕਾ ਚੀਫ਼ ਐਸ.ਪੀ. ਤਿਆਗੀ ਦੀ ਭੂਮਿਕਾ ਦਾ ਵਰਣਨ ਕੀਤਾ ਗਿਆ ਹੈ। ਫ਼ੈਸਲੇ ਵਿੱਚ ਆਖਿਆ ਗਿਆ ਹੈ ਕਿ ਤਿਆਗੀ ਨੇ ਅਗਸਤਾ ਵੈਸਟ ਲੈਂਡ ਕੰਪਨੀ ਨੂੰ ਹੈਲੀਕਾਪਟਰ ਡੀਲ ਦਿਵਾਉਣ ਵਿੱਚ ਮਦਦ ਕੀਤੀ ਸੀ। ਦੂਜੇ ਪਾਸੇ ਤਿਆਗੀ ਨੇ ਇਟਲੀ ਦੀ ਅਦਾਲਤ ਦੇ ਫ਼ੈਸਲੇ ਉੱਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਉਨ੍ਹਾਂ ਇੰਨਾ ਜ਼ਰੂਰ ਆਖਿਆ ਹੈ ਕਿ ਉਹ ਬੇਕਸੂਰ ਹਨ।

Check Also

ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ਦੇ ਵੱਕਾਰ ਨੂੰ ਢਾਹ ਲਗਾਈ : ਡਾ. ਮਨਮੋਹਨ ਸਿੰਘ

ਪੰਜਾਬ ’ਚ ਵੋਟਿੰਗ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਦੀ ਚਿੱਠੀ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਬਕਾ ਪ੍ਰਧਾਨ …