ਅੰਮ੍ਰਿਤਸਰ/ਬਿਊਰੋ ਨਿਊਜ਼
ਕੋਈ ਜੇਕਰ ਇਕ ਵਾਰ ਅਮਰੀਕਾ ਜਾ ਕੇ ਛੋਟੀ ਦੁਕਾਨ ਵੀ ਖੋਲ੍ਹ ਲਵੇ ਤਾਂ ਵਾਪਸ ਆਉਣ ਲਈ ਨਹੀਂ ਸੋਚਦਾ। ਪਰ ਮੇਰੇ ਮਨ ਵਿਚ ਦੇਸ਼ ਲਈ ਕੁਝ ਕਰਨ ਦੀ ਤਾਂਘ ਸੀ। ਇਸ ਲਈ ਵਾਪਸ ਆਇਆ ਹਾਂ। ਇਹ ਕਹਿਣਾ ਹੈ ਡਬਲਿਊ ਡਬਲਿਊ ਫੇਮ ਦਾ ਗ੍ਰੇਟ ਗਲੀ ਦਾ।
ਖਲੀ ਰਣਜੀਤ ਐਵੇਨਿਊ ਵਿਚ ਕੈਨ ਕਿੰਗਸ ਕੰਸਲਟੈਂਸੀ ਸੈਂਟਰ ਦੇ ਉਦਘਾਟਨ ‘ਤੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਮਰੀਕਾ ਦੇ ਟੈਕਸਾਸ ਵਿਚ ਘਰ ਹੈ ਅਤੇ ਆਪਣਾ ਖੁਦ ਦਾ ਅਮਰੀਕਾ ਵਿਚ ਕਾਰੋਬਾਰ ਵੀ ਹੈ। ਪਰ ਡਬਲਿਊ ਡਬਲਿਊ ਅਤੇ ਕਾਰੋਬਾਰ ਤੋਂ ਕਮਾਈ ਸਾਰੀ ਪੂੰਜੀ ਉਨ੍ਹਾਂ ਜਲੰਧਰ ਵਿਚ ਸੀਡਬਲਿਊ ਅਕਾਦਮੀ ਖੋਲ੍ਹਣ ਵਿਚ ਲਗਾ ਦਿੱਤੀ। ਇਸਦਾ ਇਕ ਮਕਸਦ ਹੈ, ਭਾਰਤ ਵਿਚ ਟੇਲੈਂਟ ਨੂੰ ਲੱਭਣਾ। ਡਬਲਿਊ ਡਬਲਿਊ ਫੇਮ ਗ੍ਰੇਟ ਖਲੀ ਨੇ ਦੱਸਿਆ ਕਿ ਉਨ੍ਹਾਂ ਕੋਲ 250 ਦੇ ਕਰੀਬ ਖਿਡਾਰੀ ਹਨ। ਪਰ ਉਨ੍ਹਾਂ ਵਿਚੋਂ ਕੇਵਲ ਦੋ ਹੀ ਅੰਮ੍ਰਿਤਸਰ ਦੇ ਹਨ।
ਸੱਟ ਕਾਰਨ ਦੋਵੇਂ ਹੀ ਕੁਝ ਸਮੇਂ ਤੋਂ ਨਹੀਂ ਆ ਰਹੇ। ਜ਼ਿਆਦਾਤਰ ਨੌਜਵਾਨ ਲੁਧਿਆਣਾ ਤੋਂ ਉਨ੍ਹਾਂ ਕੋਲ ਪਹੁੰਚੇ ਹਨ। ਉਨ੍ਹਾਂ ਪੰਜਾਬ ਦੇ ਬਰਾਬਰ ਹੀ ਰਿਸਪਾਂਸ ਹਰਿਆਣਾ ਤੋਂ ਵੀ ਮਿਲ ਰਿਹਾ ਹੈ। ਇਕ ਬਰਾਬਰ ਨੌਜਵਾਨ ਹੀ ਹਰਿਆਣਾ ਤੋਂ ਵੀ ਉਨ੍ਹਾਂ ਕੋਲ ਹਨ। ਨੌਜਵਾਨਾਂ ਨੂੰ ਮਾਰਗ ਦਰਸ਼ਨ ਦੀ ਜ਼ਰੂਰਤ ਹੈ। ਖੁਸ਼ੀ ਹੈ ਕਿ ਦੋ ਸਾਲਾਂ ਵਿਚ ਦਿਨੇਸ਼ ਕੁਮਾਰ ਅਤੇ ਕਵਿਤਾ ਦਿਆਲ ਨੇ ਦੋ ਨੌਜਵਾਨਾਂ ਨੂੰ ਅੰਤਰ ਰਾਸ਼ਟਰੀ ਰੈਸਲਿੰਗ ਲਈ ਖੜ੍ਹਾ ਕਰ ਦਿੱਤਾ ਹੈ।
ਸਰਕਾਰ ਖੇਡਾਂ ਵੱਲ ਧਿਆਨ ਦੇਵੇ
ਉਨ੍ਹਾਂ ਕਿਹਾ ਕਿ ਨਾ ਸੂਬੇ ਅਤੇ ਨਾ ਹੀ ਕੇਂਦਰ ਸਰਕਾਰ ਦਾ ਧਿਆਨ ਖੇਡਾਂ ਵੱਲ ਹੈ। ਅਫਸੋਸ ਹੈ ਕਿ ਭਾਰਤੀ ਉਲਟਾ ਸੋਚਦੇ ਹਨ। ਨਸ਼ਾ ਵਧਿਆ ਤਾਂ ਸਰਕਾਰ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਵਿਚ ਲੱਗ ਗਈ। ਜੇਕਰ ਕਈ ਸਾਲ ਪਹਿਲਾਂ ਖੇਡਾਂ ਨੂੰ ਪ੍ਰਮੋਟ ਕੀਤਾ ਹੁੰਦਾ ਤਾਂ ਅਜਿਹਾ ਕੁਝ ਨਾ ਹੁੰਦਾ। ਏਨਾ ਹੀ ਨਹੀਂ ਸਰਕਾਰ ਨੂੰ ਹੁਣ ਵੀ ਹਾਕੀ ਅਤੇ ਕਬੱਡੀ ਵੱਲ ਧਿਆਨ ਚਾਹੀਦਾ ਹੈ। ਰੈਸਲਿੰਗ ਨੂੰ ਉਹ ਪ੍ਰਮੋਟ ਕਰ ਰਹੇ ਹਨ ਅਤੇ ਬਿਨਾ ਸਰਕਾਰ ਦੀ ਸਹਾਇਤਾ ਦੇ ਕਰਦੇ ਵੀ ਰਹਿਣਗੇ। ਜੇਕਰ ਉਨ੍ਹਾਂ ਸਰਕਾਰ ਵੱਲ ਦੇਖਿਆ ਹੁੰਦਾ ਤਾਂ ਅੱਜ ਵੀ ਉਨ੍ਹਾਂ ਦੀ ਅਕਾਦਮੀ ਸਪਨਾ ਹੀ ਹੁੰਦੀ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …