4.8 C
Toronto
Thursday, October 16, 2025
spot_img
Homeਪੰਜਾਬਜਗਦੀਸ਼ ਰਾਜ ਜਲੰਧਰ ਦੇ ਮੇਅਰ ਬਣੇ

ਜਗਦੀਸ਼ ਰਾਜ ਜਲੰਧਰ ਦੇ ਮੇਅਰ ਬਣੇ

ਸਿੱਧੂ ਦੇ ਸਮਰਥਕ 15 ਕੌਂਸਲਰਾਂ ਨੇ ਜਲੰਧਰ ‘ਚ ਚੁੱਕੀ ਸਹੁੰ
ਚੰਡੀਗੜ੍ਹ/ਬਿਊਰੋ ਨਿਊਜ਼
ਜਗਦੀਸ਼ ਰਾਜ ਜਲੰਧਰ ਨਗਰ ਨਿਗਮ ਦੇ ਨਵੇਂ ਮੇਅਰ ਬਣ ਗਏ ਹਨ। ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਤੇ ਡਿਪਟੀ ਮੇਅਰ ਦਾ ਅਹੁਦਾ ਹਰਸਿਮਰਨਜੀਤ ਸਿੰਘ ਬੰਟੀ ਦੀ ਝੋਲੀ ਪਿਆ ਹੈ। ਨਵੇਂ ਬਣੇ ਮੇਅਰ ਜਗਦੀਸ਼ ਰਾਜ 5 ਵਾਰ ਕੌਂਸਲਰ ਰਹਿ ਚੁੱਕੇ ਹਨ। ਜਲੰਧਰ ਨਗਰ ਨਿਗਮ ਵਿੱਚ ਕੁੱਲ 80 ਵਾਰਡ ਹਨ ਜਿਨ੍ਹਾਂ ਵਿੱਚੋਂ 65 ‘ਤੇ ਕਾਂਗਰਸੀ ਕੌਂਸਲਰਾਂ ਦਾ ਕਬਜ਼ਾ ਹੈ। ਦੂਜੇ ਪਾਸੇ ਨਵਜੋਤ ਸਿੱਧੂ ਦੀ ਨਾਰਾਜ਼ਗੀ ਕਾਰਨ ਬਾਗ਼ੀ ਹੋਏ ਅੰਮ੍ਰਿਤਸਰ ਦੇ ਕੌਂਸਲਰਾਂ ਨੇ ਅੱਜ ਆਪਣੇ ਅਹੁਦੇ ਦੀ ਰਸਮੀ ਸ਼ੁਰੂਆਤ ਜਲੰਧਰ ਤੋਂ ਕਰ ਲਈ ਹੈ। ਸਿੱਧੂ ਦੇ ਹਮਾਇਤੀ 17 ਕੌਂਸਲਰ ਅੰਮ੍ਰਿਤਸਰ ਦੇ ਨਿਗਮ ਹਾਊਸ ਵਿਚ ਹੋ ਰਹੇ ਸਹੁੰ ਚੁੱਕ ਸਮਾਗਮ ਵਿੱਚ ਪੁੱਜੇ ਨਹੀਂ ਸੀ। ਹੁਣ ਸਿੱਧੂ ਦੇ ਸਮਰਥਕ 15 ਕੌਂਸਲਰਾਂ ਨੇ ਆਪਣੇ ਅਹੁਦੇ ਦੀ ਸਹੁੰ ਵੀਰਵਾਰ ਨੂੰ ਜਲੰਧਰ ਮੇਅਰ ਦੀ ਚੋਣ ਮੌਕੇ ਚੁੱਕ ਲਈ ਹੈ।

RELATED ARTICLES
POPULAR POSTS