Breaking News
Home / ਪੰਜਾਬ / ਬਿਕਰਮ ਮਜੀਠੀਆ ਨੇ ਵਿਧਾਨ ’ਚ ਸਿੱਖੀ ਦਾ ਮਜ਼ਾਕ ਉਡਾਉਣ ’ਤੇ ਮਾਨ ਸਰਕਾਰ ਦੀ ਕੀਤੀ ਆਲੋਚਨਾ

ਬਿਕਰਮ ਮਜੀਠੀਆ ਨੇ ਵਿਧਾਨ ’ਚ ਸਿੱਖੀ ਦਾ ਮਜ਼ਾਕ ਉਡਾਉਣ ’ਤੇ ਮਾਨ ਸਰਕਾਰ ਦੀ ਕੀਤੀ ਆਲੋਚਨਾ

ਕਿਹਾ : ਖਾਲਸਾ ਪੰਥ ਦਾ ਨਿਰਾਦਰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ
ਚੰਡੀਗੜ੍ਹ/ਬਿਊਰੋ ਨਿਊਜ਼ : ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਸਿੱਖੀ ਦਾ ਮਜ਼ਾਕ ਉਡਾਉਣ ਨੂੰ ਲੈ ਕੇ ਤਿੱਖੀ ਆਲੋਚਨ ਕੀਤੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਸਵਾਲ ਪੁੱਛਿਆ ਕਿ ਲੋਕਾਂ ਨੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਖਾਲਸਾ ਪੰਥ ਦਾ ਅਪਮਾਨ ਕਰਨ ਲਈ ਬਣੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਪੰਜਾਬੀਆਂ ਦੀ ਸ਼ਾਨ ਹੈ, ਭਾਈਚਾਰਕ ਸਾਂਝ ਦੀ ਪਛਾਣ ਹੈ ਪ੍ਰੰਤੂ ਵਿਧਾਨ ਸਭਾ ਦੇ ਅੰਦਰ ਗੁਰੂ ਦੇ ਸਿੱਖ ਅਤੇ ਦਾੜ੍ਹੇ ਦਾ ਅਪਮਾਨ ਕੀਤਾ ਗਿਆ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਵੀ ਗਿਲਾ ਹੈ ਕਿਉਂਕਿ ਉਨ੍ਹਾਂ ਮੁੱਖ ਮੰਤਰੀ ਦੇ ਸ਼ਬਦ ਐਕਸਪੰਜ ਨਹੀਂ ਕਰਵਾਏ, ਬਲਕਿ ‘ਆਪ’ ਵਿਧਾਇਕ ਤਾੜੀਆਂ ਮਾਰਦੇ ਰਹੇ। ਬਿਕਰਮ ਮਜੀਠੀਆ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਟਨਾ ਸਾਹਿਬ ਵਿਖੇ ਕੇਜਰੀਵਾਲ ਦਾ ਏਜੰਡਾ ਲੈ ਕੇ ਗਏ ਹਨ ਪੰਜਾਬ ਦੇ ਮੁੱਦੇ ਲੈ ਕੇ ਨਹੀਂ ਗਏ। ਉਨ੍ਹਾਂ ਕਿਹਾ ਕਿ ਭਾਈ ਤਾਰੂ ਸਿੰਘ ਨੇ ਸਿੱਖ ਪੰਥ ਲਈ ਖੋਪੜੀ ਲੁਹਾ ਲਈ ਸੀ ਪਰ ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੀ ਸੀ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਦਾ ਨਿਰਾਦਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

Check Also

ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਖੰਨਾ ’ਚ ਹੋਈ ਅਹਿਮ ਮੀਟਿੰਗ

ਪੰਧੇਰ ਬੋਲੇ : ਮੁੱਖ ਮੰਤਰੀ, ਮੰਤਰੀਆਂ ਅਤੇ ‘ਆਪ’ ਵਿਧਾਇਕਾਂ ਦਾ ਵਿਰੋਧ ਰਹੇਗਾ ਜਾਰੀ ਖੰਨਾ/ਬਿਊਰੋ ਨਿਊਜ਼ …