3.4 C
Toronto
Saturday, November 8, 2025
spot_img
Homeਪੰਜਾਬਐਡਵੋਕੇਟ ਰਾਜ ਬਾਲਾ ਮਲਿਕ ਬਣੀ ਚੰਡੀਗੜ੍ਹ ਦੀ 24ਵੀਂ ਮੇਅਰ

ਐਡਵੋਕੇਟ ਰਾਜ ਬਾਲਾ ਮਲਿਕ ਬਣੀ ਚੰਡੀਗੜ੍ਹ ਦੀ 24ਵੀਂ ਮੇਅਰ

ਕਾਂਗਰਸ ਦੇ ਗੁਰਬਖਸ਼ ਰਾਵਤ ਨੂੰ ਹਰਾਇਆ
ਚੰਡੀਗੜ੍ਹ/ਬਿਊਰੋ ਨਿਊਜ਼
ਭਾਜਪਾ ਕੌਂਸਲਰ ਐਡਵੋਕੇਟ ਰਾਜ ਬਾਲਾ ਮਲਿਕ ਨੂੰ ਚੰਡੀਗੜ੍ਹ ਦੀ 24ਵੀਂ ਮੇਅਰ ਚੁਣ ਲਿਆ ਗਿਆ। ਉਨ੍ਹਾਂ ਨੇ ਆਪਣੇ ਵਿਰੋਧੀ ਅਤੇ ਕਾਂਗਰਸੀ ਉਮੀਦਵਾਰ ਗੁਰਬਖ਼ਸ਼ ਰਾਵਤ ਨੂੰ 17 ਵੋਟਾਂ ਨਾਲ ਮਾਤ ਦਿੱਤੀ। ਬਾਲਾ ਨੂੰ 22 ਵੋਟਾਂ ਪਈਆਂ, ਜਦਕਿ ਗੁਰਬਖ਼ਸ਼ ਰਾਵਤ ਨੂੰ ਸਿਰਫ਼ 5 ਵੋਟਾਂ ਪਈਆਂ। ਰਾਜ ਬਾਲਾ ਦਾ ਮੇਅਰ ਬਣਨਾ ਪਹਿਲਾਂ ਤੋਂ ਹੀ ਲਗਭਗ ਤੈਅ ਹੋ ਗਿਆ ਸੀ ਅਤੇ ਉਹ ਦੂਜੀ ਵਾਰ ਚੰਡੀਗੜ੍ਹ ਦੇ ਮੇਅਰ ਬਣੇ ਹਨ। ਜ਼ਿਕਰਯੋਗ ਹੈ ਕਿ ਰਾਜ ਬਾਲਾ ਮਲਿਕ ਖ਼ੁਦ ਇੱਕ ਵਕੀਲ ਹਨ ਤੇ ਉਨ੍ਹਾਂ ਦੇ ਪਤੀ ਆਰ.ਕੇ. ਮਲਿਕ ਵੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਾਜ ਬਾਲਾ ਪਹਿਲੀ ਵਾਰ 2011 ‘ਚ ਕਾਂਗਰਸ ਦੇ ਉਮੀਦਵਾਰ ਵਜੋਂ ਜਿੱਤ ਕੇ ਚੰਡੀਗੜ੍ਹ ਨਗਰ ਨਿਗਮ ਦੇ ਸਦਨ ‘ਚ ਪੁੱਜੇ ਸਨ ਅਤੇ ਅਗਲੇ ਹੀ ਵਰ੍ਹੇ ਉਹ ਮੇਅਰ ਬਣ ਗਏ ਸਨ। ਇਸ ਤੋਂ ਬਾਅਦ ਉਹ 2014 ਵਿਚ ਭਾਜਪਾ ਵਿਚ ਸ਼ਾਮਲ ਹੋ ਗਏ।

RELATED ARTICLES
POPULAR POSTS