15.9 C
Toronto
Thursday, September 24, 2026
spot_img
Homeਪੰਜਾਬਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਹਵਾਈ ਫੌਜ ਦੇ ਨਵੇਂ ਉਪ ਮੁਖੀ ਨਿਯੁਕਤ

ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਹਵਾਈ ਫੌਜ ਦੇ ਨਵੇਂ ਉਪ ਮੁਖੀ ਨਿਯੁਕਤ

ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਹਵਾਈ ਫੌਜ ਦੇ ਨਵੇਂ ਉਪ ਮੁਖੀ ਨਿਯੁਕਤਨਵੀਂ ਦਿੱਲੀ : ਏਅਰ ਮਾਰਸ਼ਲ ਅਮਰਪ੍ਰੀਤ ਸਿੰਘ (ਏ.ਪੀ.ਸਿੰਘ) ਨੂੰ ਭਾਰਤੀ ਹਵਾਈ ਫ਼ੌਜ ਦੇ ਨਵੇਂ ਉਪ ਮੁਖੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਏਅਰ ਮਾਰਸ਼ਲ ਸੰਦੀਪ ਸਿੰਘ ਦਾ ਸਥਾਨ ਲਿਆ ਹੈ, ਜੋ ਮੰਗਲਵਾਰ ਨੂੰ ਸੇਵਾਮੁਕਤ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਏਅਰ ਮਾਰਸ਼ਲ ਏ.ਪੀ. ਸਿੰਘ ਮੌਜੂਦਾ ਸਮੇਂ ਸੈਂਟਰਲ ਏਅਰ ਕਮਾਂਡ ਦੇ ਏਅਰ ਅਫ਼ਸਰ ਕਮਾਂਡਿੰਗ-ਇਨ-ਚੀਫ ਵਜੋਂ ਸੇਵਾ ਨਿਭਾ ਰਹੇ ਸਨ। ਉਨ੍ਹਾਂ ਨੂੰ 21 ਦਸੰਬਰ 1984 ਨੂੰ ਭਾਰਤੀ ਹਵਾਈ ਫ਼ੌਜ ਦੀ ਫਾਈਟਰ ਸਟਰੀਮ (ਲੜਾਕੂ ਧਾਰਾ) ‘ਚ ਸ਼ਾਮਿਲ ਕੀਤਾ ਗਿਆ ਸੀ। ਉਹ ਨੈਸ਼ਨਲ ਡਿਫੈਂਸ ਅਕੈਡਮੀ, ਡਿਫੈਂਸ ਸਰਵਿਸਿਜ਼ ਸਟਾਫ਼ ਕਾਲਜ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ ਹਨ।

 

RELATED ARTICLES
POPULAR POSTS