ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼ਰਧਾ ਦਾ ਪ੍ਰਤੀਕ ਗੰਗਾ ਜਲ ਹਾਸਲ ਕਰਨ ਲਈ ਸ਼ਰਧਾਲੂਆਂ ਨੂੰ ਹੁਣ ਹਜ਼ਾਰਾਂ ਕਿਲੋਮੀਟਰ ਦੂਰ ਨਹੀਂ ਜਾਣਾ ਪਵੇਗਾ। ਉਨ੍ਹਾਂ ਨੂੰ ਗੰਗਾ ਜਲ ਡਾਕ ਘਰ ਵਿੱਚੋਂ ਹੀ ਮਿਲ ਜਾਵੇਗਾ। ਡਾਕ ਵਿਭਾਗ ਨੇ ਗੰਗੋਤਰੀ ਤੇ ਰਿਸ਼ੀਕੇਸ਼ ਵਰਗੇ ਧਾਰਮਿਕ ਸਥਾਨਾਂ ਤੋਂ ਗੰਗਾ ਜਲ ਡਾਕਘਰਾਂ ਰਾਹੀਂ ਆਮ ਜਨਤਾ ਤੱਕ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹੁਣ ਲੋਕ ਆਪਣੇ ਜ਼ਿਲ੍ਹੇ ਦੇ ਮੁੱਖ ਡਾਕ ਘਰ ਤੋਂ ਗੰਗਾ ਜਲ ਹਾਸਲ ਕਰ ਸਕਦੇ ਹਨ। ਅੰਮ੍ਰਿਤਸਰ ਦੇ ਮੁੱਖ ਡਾਕ ਘਰ ਵਿੱਚੋਂ ਲੋਕ ਗੰਗਾ ਜਲ ਦੀ 200 ਤੇ 500 ਐਮ.ਐਲ. ਦੀ ਬੋਤਲ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਲੈ ਸਕਦੇ ਹਨ।
Check Also
ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਬੋਲੇ ਸੁਖਬੀਰ ਬਾਦਲ
ਕਿਹਾ : ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਸਗੋਂ ਇਹ ਪੰਜਾਬ ਦੀ ਅਸਲ ਪਾਰਟੀ …