Breaking News
Home / ਨਜ਼ਰੀਆ / ਸੰਪਾਦਕ ਦੇ ਨਾਮ

ਸੰਪਾਦਕ ਦੇ ਨਾਮ

ਪਰਵਾਸੀ ਅਖਬਾਰ ਦਾ 22 ਜੁਲਾਈ, 2016 ਦਾ ਅੰਕ ਇਸ ਗੱਲੋਂ ਸਾਂਭਕੇ ਰੱਖਣ ਵਾਲਾ ਦਸਤਾ ਵੇਜ਼ ਹੈ ਕਿ ਇਸ ਵਿਚ ਉਚ ਕੋਟੀ ਦਾ ਸੰਪਾਦਕੀ ਲੇਖ ਅਤੇ ਪ੍ਰਿੰਸੀਪਲ ਸਰਵਣ ਸਿੰਘ ਦਾ ਸੰਤ ਰਾਮ ਉਦਾਸੀ ਬਾਰੇ ਆਰਟੀਕਲ ਸ਼ਾਮਲ ਹੈ। ਹਰਿਆਣਾ ਦੀ ਜਾਟ ਕਲਚਰ ਅਧੀਨ ਇਕੋ ਕੁੜੀ ਨਾਲ ਦੋ ਵਾਰ ਬਲਾਤਕਾਰ ਅਤੇ ਭਾਰਤੀ ਕਾਨੂੰਨ ਦੀ ਸ਼ਰਮਨਾਕ ਕਮਯੋਰੀ ਦਾ ਵਖਿਆਨ ਪੜ੍ਹਕੇ, ਚੀਖ ਚੀਕ ਕੇ ਰੋਣ ਨੂੰ ਦਿਲ ਕਰਦਾ ਸੀ। ਕੀ ਅਸੀਂ 21ਵੀਂ ਸਦੀ ਦੇ ਸਭਿਅਕ ਸਮਾਜ ਵਿਚ ਰਹਿ ਰਹੇ ਹਾਂ ਜਾਂ ਦਰਿੰਦਗੀ ਦੇ ਜੰਗਲ ਰਾਜ ਵਿਚ! ਮੇਰੀ ਤਾਂ ਰੂਹ ਕੰਬ ਗਈ ਹੈ ਸਭ ਕਝੁ ਪੜ੍ਹਕੇ। ਐਹੋ ਜਹੀਆਂ ਸਮਾਜਕ ਕੁਰੀਤੀਆਂ ਨੂੰ ਸਮਾਜ ਦੇ ਸਨਮੁਖ ਲਿਆਉਣ ਲਈ ਸੰਪਾਦਕ ਰਜਿੰਦਰ ਸਿੰਘ ਸੈਣੀ ਸ਼ਾਬਾਸ਼ੀ ਦਾ ਹਕਦਾਰ ਹੈ।
ਪ੍ਰਿੰ. ਸਰਵਣ ਸਿੰਘ ਦਾ ਸੰਤ ਰਾਮ ਉਦਾਸੀ ਬਾਰੇ ਲੰਬਾ ਲੇਖ ਇਕੋ ਡੀਕੇ ਪੜ੍ਹਿਆ। ਕਿਆ ਕਮਾਲ ਦਾ ਵਰਨਣ ਹੈ, ਉਸ ਬੰਦੇ ਬਾਰੇ। ਜਿਥੇ ਇਹ ਲੇਖ ਕਿਸੇ ਗਰੀਬ ਕਵੀ ਦੀ ਦੁਨੀਆਂ ਦਾਰੀ ਦੀ ਤਫਸੀਲ ਦੇਂਦਾ ਹੈ, ਉਥੇ ਲੋਕ ਹਿਤੂ ਇਨਸਾਨ ਨਾਲ ਪੰਜਾਬੀ ਭਾਈਚਾਰੇ ਦੀ ਸੌੜੀ ਸੋਚ ਦੀ ਚੀਰ ਫਾੜ ਵੀ ਕਰਦਾ ਹੈ। ਸਾਰੀ ਵਿਥਿਆ ਪੜ੍ਹਕੇ ਇਕ ਗਲ ਦਰਿੜ ਹੁੰਦੀ ਹੈ ਕਿ ‘ਲੋਕ ਸੇਵਾ’ ਅਤੇ ‘ਧਰਮ ਕਰਮ’ ਦੇ ਕੰਮ ਕਰਨ ਵਿਚ ਇਕ ਐਸਾ ਉਚ ਕੋਟੀ ਦਾ ਨਸ਼ਾ ਹੁੰਦਾ ਹੈ, ਜਿਸਦਾ ਕਿਸੇ ਨੂੰ ਚਸਕਾ ਪੈ ਜਾਵੇ ਤਾਂ ਉਹ ਖੁਦ ਨੂੰ ਕੁਰਬਾਨ ਕਰ ਜਾਂਦੈ ਪਰ ਨਸ਼ਾ ਕਰਨੋ ਨਹੀਂ ਹਟਦਾ। ਦੁਨਿਆਵੀ ਨਸ਼ਿਆਂ ਨਾਲ ਤਾਂ ਸਰੀਰ ਕਮਯੋਰ ਹੋ ਜਾਂਦੇ ਹੋਣਗੇ ਪਰ ਇਸ ਅਵੱਲੇ ਨੇ ਨਾਲ ਸਰੀਰ ਵਿਚ ਤੰਦਰੁਸਤੀ ਖਿੜਦੀ ਹੈ। ਸਾਡੇ ਪੰਜਾਬੀ ਭਾਈਚਾਰੇ ਦਾ ਇਕ ਦਕੀਆ ਨੂਸੀ ਵਰਗ ਜਿਸ ਵਿਚ ਕਾਮਰੇਡ ਵੀ ਆ ਜਾਂਦੇ ਹਨ ਬਹੁਤ ਸਰਗਰਮ ਹੈ। ਇਹੀ ਲੋਕ ਸੰਤ ਰਾਮ ਦੇ ਕਾਤਲ ਠਹਿਰਾਏ ਜਾ ਸਕਦੇ ਹਨ ਜੋ ਕੇਵਲ ਚਹੇਡਾਂ ਕਰਨੀਆਂ ਜਾਣਦੇ ਹਨ। ਇਸ ਵਰਗ ਨੇ ਭਾਰਤ ਦੀ ਅਜਾਦੀ ਤੋਂ ਬਾਅਦ ਪੰਜਾਬੀ ਭਾਈਚਾਰੇ ਵਿਚ ਦੁਸਰਿਆ ਪ੍ਰਤੀ ਨਫਰਤ ਪੈਦਾ ਕਰਨ ਲਈ ਇਕ ਤੋਂ ਬਾਅਦ ਇਕ ਹਥ ਕੰਡੇ ਵਰਤੇ ਹਨ, ਲੋਕਾਂ ਨੂੰ ਅੱਜ ਤੱਕ ਭਟਕਾਈ ਰਖਿਆ ਹੈ। ਲੋਕਾਂ ਨੂੰ ਐਸੀਆਂ ਬੰਦ ਗਲੀਆਂ ਵਿਚ ਲਿਜਾ ਖੜ੍ਹਾ ਕੀਤਾ ਹੈ, ਜਿਥੋਂ ਕਿਸੇ ਪਾਸੇ ਵੀ ਭਜਿਆ ਨਹੀਂ ਜਾ ਸਕਦਾ। ਕਦੇ ਇਹ ਨਕਸਲਵਾੜੀ ਬਣਦੇ ਹਨ, ਕਦੇ ਮੁਲਕ ਨਾਲੋ ਵੱਖ ਹੋਣ ਦੀ ਗਲ ਕਰਦੇ ਹਨ ਅਤੇ ਕਦੇ ਰੱਬ ਤੋਂ ਮੁਨਕਿਰ ਹੋਕੇ ਜੀਵਨ ਜੀਓਣ ਦੀ ਪ੍ਰੇਰਣਾ ਦੇਂਦੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਸਾਡਾ ਬੁਧੀਜੀਵੀ ਵਰਗ, ਇਨ੍ਹਾਂ ਨੂੰ ਖੂਬ ਪਹਿਚਾਣਦਾ ਵੀ ਹੈ ਪਰ ਇਲਾਜ ਲੱਭਣ ਦੀ ਕੋਈ ਹਿੰਮਤ ਨਹੀਂ ਰਖਦਾ। ਇਹ ਭੱਦਰਪੁਰਸ਼-ਲੇਖਕ ਮੂਕ ਦਰਸ਼ਕ ਬਣੇ ਰਹਿੰਦੇ ਹਨ ਅਤੇ ਧੜੇਬੰਦੀਆਂ ਦੇ ਪੱਖ ਪੂਰਦੇ ਹਨ। ਹਾਂ ਕਿਸੇ ਦੇ ਮਰ ਜਾਣ ਦੀ ਉਡੀਕ ਜਰੂਰ ਕਰਦੇ ਹਨ। ਫਿਰ ਉਸਦੀ ਕੁਰਬਾਨੀ ਦੇ ਢੋਲੇ ਗਾਉਂਦੇ ਹਨ, ਲੇਖ ਲਿਖਦੇ ਹਨ ਅਤੇ ਗੋਸ਼ਟੀਆਂ ਕਰਦੇ ਹਨ।                          – ਅਜੀਤ ਸਿੰਘ ਰੱਖੜਾ 905 794 7882

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …