19.2 C
Toronto
Wednesday, September 17, 2025
spot_img
Homeਭਾਰਤਨਰਿੰਦਰ ਮੋਦੀ ਦੇ ਰਾਜ 'ਚ ਔਰਤਾਂ 'ਤੇ ਜ਼ੁਲਮ ਵਧੇ : ਰਾਹੁਲ ਗਾਂਧੀ

ਨਰਿੰਦਰ ਮੋਦੀ ਦੇ ਰਾਜ ‘ਚ ਔਰਤਾਂ ‘ਤੇ ਜ਼ੁਲਮ ਵਧੇ : ਰਾਹੁਲ ਗਾਂਧੀ

ਕਿਹਾ, ਔਰਤਾਂ ‘ਤੇ ਹੁੰਦੇ ਜ਼ੁਲਮਾਂ ਬਾਰੇ ਪ੍ਰਧਾਨ ਮੰਤਰੀ ਧਾਰ ਲੈਂਦੇ ਹਨ ਚੁੱਪੀ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਦੇਸ਼ ਵਿੱਚ ਔਰਤਾਂ ‘ਤੇ ਹੋ ਰਹੇ ਜ਼ੁਲਮਾਂ, ਖ਼ਾਸਕਰ ਬਿਹਾਰ ਤੇ ਯੂਪੀ ਦੇ ਸ਼ੈਲਟਰ ਹੋਮਜ਼ ਵਿੱਚ ਹੋਏ ਬਲਾਤਕਾਰਾਂ ਆਦਿ ਉਤੇ ਚੁੱਪ ਧਾਰਨ ਦਾ ਦੋਸ਼ ਲਾਇਆ ਹੈ।
ਉਨ੍ਹਾਂ ਕਿਹਾ ਕਿ ਮੋਦੀ ਦੇ ਰਾਜ ਵਿੱਚ ਔਰਤਾਂ ਨਾਲ ਜੋ ਵਧੀਕੀਆਂ ਹੋ ਰਹੀਆਂ ਹਨ, ਉਹ ਤਿੰਨ ਹਜ਼ਾਰ ਸਾਲਾਂ ਦੌਰਾਨ ਵੀ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਕਾਂਗਰਸ ਵਿੱਚ 50 ਫ਼ੀਸਦੀ ਔਰਤਾਂ ਨੂੰ ਸ਼ਾਮਲ ਕਰਨਾ ਹੈ, ਪਰ ਭਾਜਪਾ ਕਦੇ ਵੀ ਅਜਿਹੀ ਸੋਚ ਨਹੀਂ ਆਪਣਾ ਸਕਦੀ, ਕਿਉਂਕਿ ਇਸ ਦੀ ‘ਪਿਤਰੀ ਸੰਸਥਾ’ ਆਰਐਸਐਸ ਇਕ ‘ਇਕ ਮਰਦਪ੍ਰਸਤੀ ਵਾਲੀ ਸੰਸਥਾ’ ਹੈ। ਇਥੇ ਤਾਲਕਟੋਰਾ ਸਟੇਡੀਅਮ ਵਿੱਚ ‘ਮਹਿਲਾ ਅਧਿਕਾਰ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੀ ਮੁਹਿੰਮ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਉਤੇ ਚੋਟ ਕਰਦਿਆਂ ਕਿਹਾ ਕਿ ਇਹ ਮੁਹਿੰਮ ਅੱਜ ‘ਬੇਟੀਆਂ ਨੂੰ ਭਾਜਪਾ ਵਿਧਾਇਕਾਂ ਤੋਂ ਬਚਾਓ’ ਵਾਲੀ ਬਣ ਕੇ ਰਹਿ ਗਈ ਹੈ।
ਉਨ੍ਹਾਂ ਕਿਹਾ, ”ਪ੍ਰਧਾਨ ਮੰਤਰੀ ਹਰੇਕ ਮੁੱਦੇ ਉਤੇ ਬੋਲਦੇ ਹਨਂ ਬੁਲੇਟ ਟਰੇਨ, ਹਵਾਈ ਜਹਾਜ਼, ਪਖ਼ਾਨੇ੩ ਪਰ ਔਰਤਾਂ ਦੇ ਮੁੱਦੇ ਉਤੇ ਨਹੀਂ। ਜਦੋਂ ਵੀ ਔਰਤਾਂ ‘ਤੇ ਜ਼ੁਲਮ ਹੁੰਦੇ ਹਨ, ਉਹ ਚੁੱਪ ਧਾਰ ਲੈਂਦੇ ਹਨ।” ਉਨ੍ਹਾਂ ਕਿਹਾ, ”ਉਹ ਬਦਲਦੇ ਭਾਰਤ ਬਾਰੇ ਬੋਲਦੇ ਰਹੇ, 70 ਸਾਲਾਂ ਬਾਰੇ ਬੋਲਦੇ ਰਹੇ੩ ਉਨ੍ਹਾਂ ਲੰਘੇ ਚਾਰ ਸਾਲਾਂ ਦੌਰਾਨ ਔਰਤਾਂ ਖ਼ਿਲਾਫ਼ ਜੋ ਕੀਤਾ, ਉਹ ਬੀਤੇ 3000 ਸਾਲਾਂ ਵਿੱਚ ਨਹੀਂ ਹੋਇਆ, 70 ਸਾਲਾਂ ਦੀ ਤਾਂ ਗੱਲ ਹੀ ਛੱਡ ਦਿਓ।” ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਹਿਲਾ ਰਾਖਵਾਂਕਰਨ ਲਾਗੂ ਕਰਾਵੇਗੀ। ਜੇ ਮੋਦੀ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਕਾਂਗਰਸ ਛੇਤੀ ਹੀ ਸੱਤਾ ਵਿਚ ਆ ਕੇ ਕਰੇਗੀ।

RELATED ARTICLES
POPULAR POSTS