-5 C
Toronto
Wednesday, December 3, 2025
spot_img
Homeਭਾਰਤਡਬਲਿਊ.ਐਚ.ਓ. ਨੇ ਕਿਹਾ - ਕਰੋਨਾ ਮਹਾਮਾਰੀ ਦਾ ਅੰਤ ਕਾਫੀ ਦੂਰ

ਡਬਲਿਊ.ਐਚ.ਓ. ਨੇ ਕਿਹਾ – ਕਰੋਨਾ ਮਹਾਮਾਰੀ ਦਾ ਅੰਤ ਕਾਫੀ ਦੂਰ

ਕੇਜਰੀਵਾਲ ਨੇ ਕੇਂਦਰ ਨੂੰ ਸੀ.ਬੀ.ਐੱਸ.ਈ. ਦੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਕੀਤੀ ਅਪੀਲ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਦਾਨੋਮ ਨੇ ਕਿਹਾ ਕਿ ਭਾਵੇਂ ਦੁਨੀਆ ਭਰ ਵਿਚ ਕਰੋਨਾ ਰੋਕੂ ਟੀਕਿਆਂ ਦੀ 78 ਕਰੋੜ ਤੋਂ ਵੱਧ ਡੋਜ਼ ਦਿੱਤੀ ਜਾ ਚੁੱਕੀ ਹੈ ਪਰ ਇਸ ਮਹਾਮਾਰੀ ਦਾ ਅੰਤ ਹਾਲੇ ਕਾਫੀ ਦੂਰ ਹੈ। ਇਸ ਕਰਕੇ ਸਿਹਤ ਸਬੰਧੀ ਤੇ ਕਰੋਨਾ ਨਿਯਮਾਂ ਦਾ ਪਾਲਣ ਕਰਕੇ ਇਸ ਮਹਾਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਇਸੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਸੀ.ਬੀ.ਐੱਸ.ਈ. ਦੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਬੱਚਿਆਂ ਦੀ ਜ਼ਿੰਦਗੀ ਅਤੇ ਸਿਹਤ ਸਾਡੇ ਲਈ ਬਹੁਤ ਜ਼ਰੂਰੀ ਹੈ। ਧਿਆਨ ਰਹੇ ਕਿ ਦਿੱਲੀ ਵਿਚ 6 ਲੱਖ ਬੱਚੇ ਸੀ.ਬੀ.ਐਸ.ਈ. ਦੀ ਪ੍ਰੀਖਿਆ ਦੇਣ ਜਾ ਰਹੇ ਹਨ ਅਤੇ ਤਕਰੀਬਨ ਇਕ ਲੱਖ ਅਧਿਆਪਕ ਵੀ ਇਸਦਾ ਹਿੱਸਾ ਹੋਣਗੇ।

 

RELATED ARTICLES
POPULAR POSTS