1.8 C
Toronto
Thursday, November 27, 2025
spot_img
Homeਪੰਜਾਬਸ਼੍ਰੋਮਣੀ ਅਕਾਲੀ ਦਲ ਨੇ ਲੈਂਡ ਪੂਲਿੰਗ ਨੀਤੀ ਖਿਲਾਫ ਮਤਾ ਕੀਤਾ ਪਾਸ

ਸ਼੍ਰੋਮਣੀ ਅਕਾਲੀ ਦਲ ਨੇ ਲੈਂਡ ਪੂਲਿੰਗ ਨੀਤੀ ਖਿਲਾਫ ਮਤਾ ਕੀਤਾ ਪਾਸ

ਕੋਰ ਕਮੇਟੀ ਦੀ ਮੀਟਿੰਗ ਵਿੱਚ ਨੀਤੀ ਖਿਲਾਫ ਨਵੇਂ ਪ੍ਰੋਗਰਾਮ ਉਲੀਕੇ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਨੇ ਇਕ ਮਤਾ ਪਾਸ ਕਰਕੇ ਪੰਜਾਬ ਸਰਕਾਰ ਦੀ ‘ਲੈਂਡ ਪੂਲਿੰਗ ਨੀਤੀ’ ਖਿਲਾਫ ਸੂਬਾਈ ਅੰਦੋਲਨ ਨੂੰ ਉਨਾ ਚਿਰ ਜਾਰੀ ਰੱਖਣ ਦਾ ਫੈਸਲਾ ਕੀਤਾ ਜਦੋਂ ਤੱਕ ਸਰਕਾਰ ਇਹ ਨੀਤੀ ਵਾਪਸ ਨਹੀਂ ਲੈਂਦੀ। ਕੋਰ ਕਮੇਟੀ ਨੇ ਇਸ ਨੀਤੀ ਨੂੰ ‘ਲੈਂਡ ਗਰੈਬਿੰਗ ਯੋਜਨਾ’ ਕਿਹਾ।
ਅਕਾਲੀ ਦਲ ਨੇ ਇਸ ਨੀਤੀ ਖਿਲਾਫ ਅਗਲਾ ਰੋਸ ਧਰਨਾ 4 ਅਗਸਤ ਨੂੰ ਬਠਿੰਡਾ ਅਤੇ 11 ਅਗਸਤ ਨੂੰ ਪਟਿਆਲਾ ਵਿੱਚ ਕਰਨ ਦਾ ਫ਼ੈਸਲਾ ਕੀਤਾ ਹੈ। ਉਸ ਮਗਰੋਂ ਬਾਕੀ ਸਾਰੇ ਜ਼ਿਲ੍ਹਾ ਪੱਧਰ ‘ਤੇ ਰੋਸ ਧਰਨੇ ਦਿੱਤੇ ਜਾਣੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਕੋਰ ਕਮੇਟੀ ਵਿੱਚ ਰੋਸ ਪ੍ਰਦਰਸ਼ਨਾਂ ਦੀ ਰਣਨੀਤੀ ਤਿਆਰ ਕੀਤੀ ਗਈ ਅਤੇ ਇਸ ਨੀਤੀ ਖਿਲਾਫ ਰੂਪ ਰੇਖਾ ਬਾਰੇ ਵਰਕਿੰਗ ਕਮੇਟੀ ਦੀ ਵੱਖਰੀ ਮੀਟਿੰਗ ਵਿੱਚ ਵੀ ਜ਼ਿਲ੍ਹਾ ਜਥੇਦਾਰਾਂ ਨਾਲ ਚਰਚਾ ਕੀਤੀ ਗਈ।
ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿੱਚ ਹੋਈਆਂ ਮੀਟਿੰਗਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਅਤੇ 9 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿੱਚ ਇਤਿਹਾਸਕ ਰੱਖੜ ਪੁੰਨਿਆ ਕਾਨਫਰੰਸ ਕਰਨ ਦਾ ਫੈਸਲਾ ਵੀ ਲਿਆ ਗਿਆ।
ਇਸੇ ਤਰ੍ਹਾਂ ਪਾਰਟੀ ਨੇ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਸਨਮਾਨ ਵਿੱਚ ਈਸੜੂ ਵਿੱਚ ਕਾਨਫ਼ਰੰਸ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ। ਮੀਟਿੰਗ ਵਿੱਚ ਮਰਹੂਮ ਫੌਜਾ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਅੱਜ ਸੁਖਬੀਰ ਬਾਦਲ ਨੇ ਮੀਟਿੰਗਾਂ ਤੋਂ ਪਹਿਲਾਂ ਪਾਰਟੀ ਦੀ ਰਾਜ ਵਿਆਪੀ ਮੁਹਿੰਮ, ‘ਪ੍ਰਾਊਡ ਟੂ ਬੀ ਅਕਾਲੀ’ (ਮੈਨੂੰ ਮਾਣ ਅਕਾਲੀ ਹੋਣ ‘ਤੇ) ਨੂੰ ਰਵਾਇਤੀ ਜੈਕਾਰਿਆਂ ਦਰਮਿਆਨ ਸ਼ੁਰੂ ਕੀਤੀ। ਪ੍ਰਧਾਨ ਨੇ ਵਰਕਰਾਂ ਦੇ ਵਾਹਨਾਂ ‘ਤੇ ਸਟਿੱਕਰ ਲਗਾ ਕੇ ਰਵਾਨਾ ਕੀਤਾ ਅਤੇ ਪਾਰਟੀ ਦੇ ਸਾਰੇ ਵਰਕਰਾਂ ਅਤੇ ਸਮਰਥਕਾਂ ਦੇ ਘਰਾਂ ‘ਤੇ ਲਹਿਰਾਉਣ ਲਈ ਝੰਡੇ ਵੀ ਜਾਰੀ ਕੀਤੇ।
ਦਿੱਲੀ ਵਾਲਿਆਂ ਤੋਂ ਜ਼ਮੀਨਾਂ ਬਚਾਉਣ ਲਈ ਪੰਜਾਬੀ ਇਕਜੁੱਟ ਹੋਣ : ਗੜਗੱਜ
ਲੁਧਿਆਣਾ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਂ ਜ਼ਮੀਨ ਨਾਲ ਜੁੜ ਕੇ ਰਹਿਣ ਅਤੇ ਪੰਜਾਬ ਦੀ ਜ਼ਮੀਨ ਨੂੰ ਦਿੱਲੀ ਵਾਲਿਆਂ ਤੋਂ ਬਚਾਉਣ ਲਈ ਇੱਕਜੁਟ ਹੋਣ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਿੱਲੀ ਦਰਬਾਰ ਦੇ ਇਸ਼ਾਰਿਆਂ ‘ਤੇ ਮੌਜੂਦਾ ਸਰਕਾਰ ਵੱਲੋਂ ਪੰਜਾਬ ਦੀ ਜ਼ਮੀਨ ਹੜੱਪਣ ਦੇ ਮਨਸੂਬੇ ਘੜੇ ਜਾ ਰਹੇ ਹਨ ਜਿਨ੍ਹਾਂ ਖਿਲਾਫ ਇਕਜੁੱਟ ਹੋ ਕੇ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕ ਖੇਤੀਬਾੜੀ ਨਾਲ ਸਬੰਧਤ ਰੁਜ਼ਗਾਰ ਨਾਲ ਜੁੜ ਕੇ ਰਹਿਣ। ਉਨ੍ਹਾਂ ਸਿੱਖ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ, ਸਿੱਖੀ ਸਿਧਾਂਤਾਂ ‘ਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਨਸ ਿਅਤੇ ਪਤਿਤਪੁਣੇ ਤੋਂ ਬਚਣ ਦੀ ਪ੍ਰੇਰਨਾ ਦਿੱਤੀ।

 

RELATED ARTICLES
POPULAR POSTS