Breaking News
Home / ਕੈਨੇਡਾ / Front / ਮਲੇਸ਼ੀਆ ’ਚ ਫਸੀ ਸੰਗਰੂਰ ਦੀ ਰਾਣੀ ਕੌਰ ਦੀ ਹੋਵੇਗੀ ਵਤਨ ਵਾਪਸੀ

ਮਲੇਸ਼ੀਆ ’ਚ ਫਸੀ ਸੰਗਰੂਰ ਦੀ ਰਾਣੀ ਕੌਰ ਦੀ ਹੋਵੇਗੀ ਵਤਨ ਵਾਪਸੀ

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ


ਸੰਗਰੂਰ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਅਕੜਵਾਸ ਦੀ ਰਹਿਣ ਵਾਲੀ ਨੌਜਵਾਨ ਲੜਕੀ ਰਾਣੀ ਕੌਰ ਦੀ ਹੁਣ ਜਲਦੀ ਹੀ ਦੇਸ਼ ਵਾਪਸੀ ਹੋ ਸਕੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੱਸਿਆ ਕਿ ਰਾਣੀ ਕੌਰ ਦਾ ਭਾਰਤੀ ਅੰਬੈਸੀ ਨਾਲ ਸੰਪਰਕ ਹੋ ਗਿਆ ਹੈ ਅਤੇ ਉਮੀਦ ਹੈ ਕਿ ਰਾਣੀ ਕੌਰ ਜਲਦੀ ਹੀ ਆਪਣੇ ਪਰਿਵਾਰ ’ਚ ਵਾਪਸੀ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਣੀ ਕੌਰ ਕਾਫ਼ੀ ਸਮੇਂ ਤੋਂ ਮਲੇਸ਼ੀਆ ’ਚ ਫਸੀ ਹੋਈ ਸੀ ਅਤੇ ਉਹ ਕਾਫ਼ੀ ਸਮੇਂ ਤੋਂ ਵਤਨ ਵਾਪਸੀ ਦੀ ਮੰਗ ਕਰ ਰਹੀ ਸੀ। ਭਾਰਤੀ ਅੰਬੈਸੀ ਵੱਲੋਂ ਕਾਗਜ਼ੀ ਕਾਰਵਾਈ ਪੂਰੀ ਕੀਤੇ ਜਾਣ ਤੋਂ ਬਾਅਦ ਰਾਣੀ ਕੌਰ ਦੀ ਵਤਨ ਵਾਪਸੀ ਹੋਵੇਗੀ। ਸੰਗਰੂਰ ਨਿਵਾਸੀ ਰਾਣੀ ਕੌਰ ਦਾ ਮਲੇਸ਼ੀਆ ਤੋਂ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ’ਚ ਉਹ ਰੋਂਦੇ ਹੋਏ ਘਰ ਵਾਪਸੀ ਦੀ ਗੁਹਾਰ ਲਗਾ ਰਹੀ ਸੀ। ਰਾਣੀ ਨੇ ਦੱਸਿਆ ਕਿ ਟਰੈਵਲ ਏਜੰਟ ਵੱਲੋਂ ਜਿਸ ਕੰਮ ਲਈ ਉਸ ਨੂੰ ਮਲੇਸ਼ੀਆ ਭੇਜਿਆ ਸੀ, ਉਸ ਤੋਂ ਉਹ ਕੰਮ ਨਾ ਕਰਵਾ ਕੇ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਵੀਡੀਓ ’ਚ ਦੱਸਿਆ ਕਿ ਉਸ ਨੂੰ ਕਿਸ ਤਰ੍ਹਾਂ ਘਰ ’ਚ ਕੈਦ ਕੀਤਾ ਗਿਆ ਹੈ ਅਤੇ ਖਾਣ ਲਈ ਕੁੱਝ ਨਹੀਂ ਦਿੱਤਾ ਜਾ ਰਿਹਾ। ਇਥੋਂ ਤੱਕ ਕਿ ਉਸ ਦਾ ਪਾਸਪੋਰਟ ਵੀ ਰੱਖ ਲਿਆ ਗਿਆ ਹੈ ਜਦਕਿ ਉਹ ਭਾਰਤ ਵਾਪਸ ਪਰਤਣਾ ਚਾਹੁੰਦੀ ਹੈ। ਰਾਣੀ ਨੇ ਦੱਸਿਆ ਕਿ ਉਸ ਨੂੰ ਮਲੇਸ਼ੀਆ ਭੇਜਣ ਵਾਲਾ ਏਜੰਟ ਉਸਦਾ ਰਿਸ਼ਤੇਦਾਰ ਹੈ ਅਤੇ ਰਾਣੀ ਨੇ ਸੈਲੂਨ ਦਾ ਕੋਰਸ ਕੀਤਾ ਹੋਇਆ ਸੀ ਅਤੇ ਉਸ ਏਜੰਟ ਰਿਸ਼ਤੇਦਾਰ ਨੇ ਕਿਹਾ ਸੀ ਕਿ ਮਲੇਸ਼ੀਆ ’ਚ ਉਸ ਨੂੰ ਵਧੀਆ ਕੰਮ ਮਿਲ ਜਾਵੇਗਾ। ਉਸ ਨੇ ਮੈਨੂੰ ਕਿਹਾ ਕਿ ਉਸ ਦਾ ਉਥੇ ਆਪਣਾ ਸੈਲੂਨ ਅਤੇ ਉਸ ਨੂੰ ਉਥੇ ਹੀ ਕੰਮ ਦੇ ਦਿੱਤਾ ਜਾਵੇਗਾ ਪ੍ਰੰਤੂ ਇਥੇ ਪਹੁੰਚਣ ਤੋਂ ਬਾਅਦ ਉਸ ਨੂੰ ਬੁਰੀ ਤਰ੍ਹਾਂ ਨਾਲ ਤੰਗ ਪ੍ਰੇਸ਼ਾਨ ਕੀਤਾ ਗਿਆ, ਜਿਸ ਤੋਂ ਬਾਅਦ ਉਸ ਨੇ ਭਾਰਤ ਵਾਪਸ ਪਰਤਣ ਦੀ ਗੁਹਾਰ ਲਗਾਈ ਸੀ।

Check Also

ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਭਾਜਪਾ ’ਚ ਹੋਏ ਸ਼ਾਮਲ

ਚਾਰ ਹੋਰ ਆਗੂਆਂ ਨੇ ਵੀ ਫੜਿਆ ਭਾਜਪਾ ਦਾ ਪੱਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਕਾਂਗਰਸ …