ਰਾਜਸਥਾਨ ’ਚ ਬਿਨਾ ਚੋਣ ਜਿੱਤੇ ਬਣਾਏ ਗਏ ਮੰਤਰੀ ਸੁਰਿੰਦਰਪਾਲ ਸਿੰਘ ਨੇ ਦਿੱਤਾ ਅਸਤੀਫਾ January 9, 2024 ਰਾਜਸਥਾਨ ’ਚ ਬਿਨਾ ਚੋਣ ਜਿੱਤੇ ਬਣਾਏ ਗਏ ਮੰਤਰੀ ਸੁਰਿੰਦਰਪਾਲ ਸਿੰਘ ਨੇ ਦਿੱਤਾ ਅਸਤੀਫਾ ਕਾਂਗਰਸੀ ਉਮੀਦਵਾਰ ਰੂਪਿੰਦਰ ਸਿੰਘ ਕੰੁਨਰ ਨੇ ਭਾਜਪਾ ਦੇ ਉਮੀਦਵਾਰ ਸੁਰਿੰਦਰਪਾਲ ਨੂੰ 11 ਹਜ਼ਾਰ ਤੋਂ ਵੱਧ ਵੋਟਾਂ ਨਾਲ ਦਿੱਤੀ ਸੀ ਮਾਤ ਜੈਪੁਰ/ਬਿਊਰੋ ਨਿਊਜ਼ ਰਾਜਸਥਾਨ ਦੀ ਭਾਜਪਾ ਸਰਕਾਰ ’ਚ ਬਿਨਾ ਵਿਧਾਇਕ ਮੰਤਰੀ ਬਣਾਏ ਗਏ ਸੁਰਿੰਦਰਪਾਲ ਸਿੰਘ ਟੀਟੀ ਨੇ ਹਾਰ ਤੋਂ ਬਾਅਦ ਰਾਜ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਰਾਜਪਾਲ ਕਲਰਾਜ ਮਿਸ਼ਰਾ ਨੂੰ ਟੀਟੀ ਦਾ ਅਸਤੀਫਾ ਭੇਜ ਦਿੱਤਾ, ਜਿਸ ਨੂੰ ਮਨਜੂਰ ਵੀ ਕਰ ਲਿਆ ਗਿਆ ਹੈ। ਧਿਆਨ ਰਹੇ ਕਿ ਸੁਰਿੰਦਰਪਾਲ ਸਿੰਘ ਟੀਟੀ ਨੂੰ ਮੰਤਰੀ ਬਣਿਆ ਅਜੇ 8 ਦਿਨ ਹੀ ਹੋਏ ਸਨ ਅਤੇ ਉਨ੍ਹਾਂ ਨੇ ਅਜੇ ਤੱਕ ਅਹੁਦੇ ਦਾ ਕਾਰਜਭਾਰ ਵੀ ਨਹੀਂ ਸੰਭਾਲਿਆ ਸੀ। ਰਾਜਸਥਾਨ ਦੇ ਸ੍ਰੀ ਕਰਣਪੁਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਤੇ ਮੰਤਰੀ ਸੁਰਿੰਦਰਪਾਲ ਸਿੰਘ ਟੀਟੀ ਨੂੰ ਕਾਂਗਰਸ ਦੇ ਉਮੀਦਵਾਰ ਰੂਪਿੰਦਰ ਸਿੰਘ ਕੰੁਨਰ ਨੇ 11, 283 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਸੀ। ਇਸ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਦੀ ਚੋਣ ਲਈ ਲੰਘੀ 5 ਜਨਵਰੀ ਨੂੰ ਵੋਟਾਂ ਪਈਆਂ ਸਨ, ਜਿਸਦੇ ਨਤੀਜੇ ਲੰਘੇ ਕੱਲ੍ਹ ਸੋਮਵਾਰ ਨੂੰ ਐਲਾਨੇ ਗਏ ਸਨ। ਧਿਆਨ ਰਹੇ ਕਿ ਸੁਰਿੰਦਰਪਾਲ ਸਿੰਘ ਟੀਟੀ ਨੂੰ ਵਿਧਾਇਕ ਬਣਨ ਤੋਂ ਪਹਿਲਾਂ ਹੀ ਭਾਜਪਾ ਨੇ ਸਰਕਾਰ ਵਿਚ ਰਾਜ ਮੰਤਰੀ ਬਣਾ ਦਿੱਤਾ ਸੀ। ਰਾਜਸਥਾਨ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਵਿਧਾਇਕ ਬਣਨ ਤੋਂ ਪਹਿਲਾਂ ਮੰਤਰੀ ਬਣਿਆ ਕੋਈ ਆਗੂ ਚੋਣ ਹਾਰ ਗਿਆ ਹੋਵੇ। ਜ਼ਿਕਰਯੋਗ ਹੈ ਕਿ ਰਾਜਸਥਾਨ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਸ੍ਰੀ ਕਰਣਪੁਰ ਵਿਧਾਨ ਸਭਾ ਹਲਕੇ ’ਤੇ ਚੋਣ ਕਾਂਗਰਸੀ ਉਮੀਦਵਾਰ ਦੇ ਦਿਹਾਂਤ ਕਾਰਨ ਟਾਲ ਦਿੱਤੀ ਗਈ ਸੀ ਅਤੇ ਇਸ ਤੋਂ ਬਾਅਦ ਲੰਘੀ 5 ਜਨਵਰੀ ਨੂੰ ਇਸ ਹਲਕੇ ’ਤੇ ਵੋਟਿੰਗ ਹੋਈ ਸੀ। 2024-01-09 Parvasi Chandigarh Share Facebook Twitter Google + Stumbleupon LinkedIn Pinterest