Breaking News
Home / ਪੰਜਾਬ / ਜਲੰਧਰ ਦੇ ਪਿੰਡ ਪੰਡੋਰੀ ਨਿੱਝਰਾਂ ‘ਚ ਸਿਆਸੀ ਆਗੂਆਂ ਦੇ ਆਉਣ ‘ਤੇ ਪਾਬੰਦੀ

ਜਲੰਧਰ ਦੇ ਪਿੰਡ ਪੰਡੋਰੀ ਨਿੱਝਰਾਂ ‘ਚ ਸਿਆਸੀ ਆਗੂਆਂ ਦੇ ਆਉਣ ‘ਤੇ ਪਾਬੰਦੀ

ਪਿੰਡ ਦੇ ਸਾਰੇ ਮੁੱਖ ਗੇਟਾਂ ‘ਤੇ ਲਗਾ ਦਿੱਤੇ ਬਾਈਕਾਟ ਵਾਲੇ ਬੋਰਡ
ਆਦਮਪੁਰ/ਬਿਊਰੋ ਨਿਊਜ਼ : ਜਲੰਧਰ ਜ਼ਿਲ੍ਹੇ ਵਿਚ ਆਦਮਪੁਰ ਨੇੜਲੇ ਪਿੰਡ ਪੰਡੋਰੀ ਨਿੱਝਰਾਂ ਦੇ ਲੋਕਾਂ ਨੇ ਪਿੰਡ ਵਿੱਚ ਸਿਆਸੀ ਆਗੂਆਂ ਦੇ ਆਉਣ ‘ਤੇ ਪਾਬੰਦੀ ਲਾ ਦਿੱਤੀ ਹੈ। ਇਸ ਸਬੰਧੀ ਪਿੰਡ ਦੇ ਸਾਰੇ ਮੁੱਖ ਗੇਟਾਂ ‘ਤੇ ਸਿਆਸੀ ਆਗੂਆਂ ਦੇ ਬਾਈਕਾਟ ਵਾਲੇ ਫਲੈਕਸ ਵੀ ਲਾ ਦਿੱਤੇ ਗਏ ਹਨ। ਪਿੰਡ ਦੇ ਮੋਹਤਬਰਾਂ ਨੇ ਪੰਚਾਇਤ ਘਰ ਵਿੱਚ ਮੀਟਿੰਗ ਕਰਕੇ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ।
ਇਸ ਸਬੰਧੀ ਕਿਸਾਨ ਆਗੂ ਹਰਨੀਤ ਸਿੰਘ ਨੀਟਾ, ਹਰਮੀਤ ਸਿੰਘ ਨਿੱਝਰ ਅਤੇ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਉਨ੍ਹਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼, ਬੇਅਦਬੀ ਕਾਂਡ ਅਤੇ ਹੋਰ ਗੰਭੀਰ ਮੁਦਿਆਂ ‘ਤੇ ਕਿਸੇ ਵੀ ਸਿਆਸੀ ਪਾਰਟੀ ਦੇ ਆਗੂਆਂ ਨੇ ਬਿਆਨਾਂ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕੀਤਾ, ਜਿਸ ਕਾਰਨ ਪਿੰਡ ਪੰਡੋਰੀ ਨਿੱਝਰਾਂ ਵਿੱਚ ਉਨ੍ਹਾਂ ਦੇ ਆਉਣ ‘ਤੇ ਰੋਕ ਲਾ ਦਿੱਤੀ ਗਈ ਹੈ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …