ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਕਾਂਗਰਸ ਵਿਚ ਜ਼ਿਆਦਾ ਗੁੱਟਬਾਜ਼ੀ ਨਹੀਂ ਸੀ, ਪਰ ਅੰਦਰਖਾਤੇ ਆਗੂਆਂ ਵਿਚ ਥੋੜ੍ਹਾ-ਬਹੁਤ ਵਿਰੋਧ ਜ਼ਰੂਰ ਸੀ। ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਪੰਜਾਬ ਵਿਚ ਵੱਡੇ ਪੱਧਰ ‘ਤੇ ਬਗਾਵਤੀ ਸੁਰਾਂ ਦੇਖੀਆਂ ਗਈਆਂ। ਸੀਐਮ ਰਹੇ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਵਿਚਾਲੇ ਸਿਆਸੀ ਜੰਗ ਚੱਲਦੀ ਰਹੀ। ਅਫਸਰਾਂ ਦੀ ਨਿਯੁਕਤੀ ਨੂੰ ਲੈ ਕੇ ਅਤੇ ਸੀਐਮ ਚਿਹਰੇ ਨੂੰ ਲੈ ਕੇ ਦੋਵਾਂ ਵਿਚ ਕਸ਼ਮਕਸ਼ ਚੱਲਦੀ ਰਹੀ। ਜਦੋਂ ਕਾਂਗਰਸ ਚੋਣ ਹਾਰ ਗਈ ਤਾਂ ਇਨ੍ਹਾਂ ਦੋਵਾਂ ਸਿਰ ਹਾਰ ਦਾ ਭਾਂਡਾ ਭੱਜਣ ਲੱਗਾ ਹੈ।